ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ. ਪ੍ਰਗਥਨ. ਪਲੇਥਣ ਗੁੰਨ੍ਹੇ ਹੋਏ ਆਟੇ ਦੇ ਪੇੜੇ ਨੂੰ ਵੇਲਣ ਵੇਲੇ ਲਾਇਆ ਸੁੱਕਾ ਆਟਾ. ਪੜੇਥਣ. ਧੂੜਾ.


ਕ੍ਰਿ. ਵਿ- ਦੂਰ ਅਤੇ ਪਰਲੇ ਕਿਨਾਰੇ. ਭਾਵ- ਬਹੁਤ ਵਿੱਥ ਪੁਰ.


ਦੇਖੋ, ਪਰੀਲਾ.


ਦੇਖੋ, ਪ੍ਰੇਮ.


ਵਿ- ਮਨ ਵਾਣੀ ਤੋਂ ਪਰੇ. "ਪਰੇਯੰ ਪਵਿਤ੍ਰੰ." (ਵਿਚਿਤ੍ਰ)


ਦੇਖੋ, ਪ੍ਰੇਰਣਾ.


ਕ੍ਰਿ ਵਿ- ਪਰੇਡੇ. ਦੂਰ. "ਮੁਖ ਦੇਖਤ ਅਘ ਜਾਹਿ ਪਰੇਰੇ." (ਸਵੈਯੇ ਮਃ ੪. ਕੇ) "ਕਸਮਲਾ ਮਿਟਿਜਾਹਿ ਪਰੇਰੈ." (ਕਾਨ ਮਃ ੫)


ਸੰਗ੍ਯਾ- ਪਾਰਾਵਤ. ਕਬੂਤਰ। ੨. ਪਰੰਦ. ਪੰਛੀ। ੩. ਦੇਖੋ, ਪਰਵਾ.