ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [تکمیِل] ਸੰਗ੍ਯਾ- ਕਮਾਲ (ਪੂਰਾ ਹੋਣ) ਦਾ ਭਾਵ. ਪੂਰਣਤਾ.
ਦੇਖੋ, ਤਕੜਾਈ. "ਚਹੁਁ ਦਿਸਿ ਵਿਖੈ ਮਹਾਂ ਤਕਰਾਈ." (ਗੁਪ੍ਰਸੂ)
ਅ਼. [تکرار] ਸੰਗ੍ਯਾ- ਵਾਰੰਵਾਰ ਕਹਿਣ ਦੀ ਕ੍ਰਿਯਾ. ਵਿਵਾਦ। ੨. ਤਰਕ. ਹੁੱਜਤ. ਇਸ ਦਾ ਮੂਲ ਕੱਰ (ਦੁਬਾਰਾ ਹਮਲਾ ਕਰਨਾ) ਹੈ। ੩. ਹਿੰਦੀ ਅਤੇ ਪੰਜਾਬੀ ਕਵੀਆਂ ਨੇ ਇਕਰਾਰ ਦੀ ਥਾਂ ਭੀ ਤਕਰਾਰ ਸ਼ਬਦ ਵਰਤਿਆ ਹੈ. "ਜੋ ਤਕਰਾਰ ਤੋਹਿ ਸੰਗ ਕੀਨੋ." (ਗੁਪ੍ਰਸੂ)
ਸੰਗ੍ਯਾ- ਤਰਾਜ਼ੂ. ਤੁਲਾ. "ਕਰ ਤਕਰੀ ਪਕਰਤ ਰਹ੍ਯੋ ਕਸੀ ਨ ਕਮਰ ਕ੍ਰਿਪਾਨ." (ਚਰਿਤ੍ਰ ੨੪੫) ੨. ਵਿ- ਤਕੜੀ. ਦ੍ਰਿੜ੍ਹ. ਮਜਬੂਤ.
ਅ਼. [تقریِر] ਸੰਗ੍ਯਾ- ਵ੍ਯਾਖ੍ਯਾ. ਗੁਫ਼ਤਗੂ. ਭਾਸਣ. ਇਸ ਦਾ ਮੂਲ ਕ਼ਰਾਰ (ਕ਼ਾਇਮ ਹੋਣਾ) ਹੈ.
imperative form of ਤਕਾਉਣਾ , appraise, show
to see, appraise, assess with malintent; to show, indicate, point out, cause to see
cockade of ਤੱਕੜੀ serving as its fulcrum or pivot when held clear of ground