ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
officer incharge of a ਥਾਣਾ ; station house office, S.H.O., sub inspector or assistant sub inspector of police
ਸੰਗ੍ਯਾ- ਥੰਧਿਆਈ. ਚਿਕਣਾਈ. "ਅਹੰਬੁਧਿ ਮਨਿ ਪੂਰਿ ਥਿਧਾਈ।¹ ਸਾਧਧੂਰਿ ਕਰਿ ਸੁਧ ਮੰਜਾਈ." (ਗਉ ਮਃ ੫)
ਕ੍ਰਿ- ਥਿੜਕਣਾ. ਕੰਬਣਾ। ੨. ਫਿਸਲਣਾ, ਰਪਟਣਾ.
ਅਨੁ. ਸੰਗ੍ਯਾ- ਥਿਮ ਥਿਮ ਸ਼ਬਦ. "ਥਿਮਕ ਥਿਮਕ ਬੂੰਦੇ ਜੇ ਪਰਹੀਂ." (ਗੁਪ੍ਰਸੂ) ੨. ਛੱਤ ਦਾ ਚੁਇਣਾ. ਟਪਕਾ.
ਵਿ- ਸ੍ਥਿਰ. ਠਹਿਰਿਆ ਹੋਇਆ. ਕ਼ਾਇਮ. ਅਚਲ. "ਥਿਰ ਥਿਰ ਚਿਤ ਥਿਰਹਾਂ." (ਆਸਾ ਮਃ ੫) ੨. ਦ੍ਰਿੜ੍ਹ. ਮਜਬੂਤ਼। ੩. ਨਿਸ਼ਚਿਤ.
ਕ੍ਰਿ- ਥਿੜਕਣਾ. ਕੰਬਣਾ. ਹੱਲਣਾ. ਖਿਸਕਣਾ.