ਦੇਖੋ, ਮਸਵਾਣੀ. "ਕਲਉ ਮਸਾਜਨੀ ਕਿਆ ਸਦਾਈਐ?" (ਮਃ ੩. ਵਾਰ ਸ੍ਰੀ) ਕਲਮ ਦਵਾਤ ਦੇ ਮੰਗਾਉਣ ਦੀ ਕੀ ਲੋੜ ਹੈ?
ਸੰ. ਸ਼ਮਸ਼ਾਨ. ਸੰਗ੍ਯਾ- ਸਵ (ਮੁਰਦੇ) ਦੇ ਸੌਣ ਦਾ ਅਸਥਾਨ। ੨. ਮੁਰਦਾ. ਲੋਥ. "ਜਿਤੁ ਤਨਿ ਬਿਰਹੁ ਨ ਊਪਜੈ, ਸੋ ਤਨੁ ਜਾਣੁ ਮਸਾਣ." (ਸ. ਫਰੀਦ) ੩. ਪ੍ਰੇਤ. "ਤਹਿਂ ਹੜਹੜਾਇ ਹੱਸੇ ਮਸਾਣ." (ਵਿਚਿਤ੍ਰ)
ਸ਼ਮਸ਼ਾਨ ਵਿੱਚ. "ਵੇ ਮਾਰਗਿ ਮੂਸੈ ਮੰਤ੍ਰਿ ਮਸਾਣਿ." (ਸਿਧਗੋਸਟਿ) ੨. ਦੇਖੋ, ਮਸਾਣੀ.
ਸੰਗ੍ਯਾ- ਸ਼ਮਸ਼ਾਨ ਵਿੱਚ ਰਹਿਣ ਵਾਲੀ ਇੱਕ ਦੇਵੀ. ਦੇਖੋ, ਸੀਤਲਾਂ. ਸ਼ਮਸ਼ਾਨ ਵਾਸਿਨੀ। ੨. ਮਸਾਣ (ਸ਼ਮਸ਼ਾਨ) ਵਿੱਚ. "ਰਹੈ ਬੇਬਾਣੀ ਮੜੀ ਮਸਾਣੀ." (ਵਾਰ ਆਸਾ) "ਮੜੀ ਮਸਾਣੀ ਮੂੜੇ! ਜੋਗੁ ਨਾਹਿ." (ਬਸੰ ਅਃ ਮਃ ੧) ਮੜ੍ਹੀਆਂ ਮਸਾਣਾਂ ਵਿੱਚ ਯੋਗਸਿੱਧੀ ਨਹੀਂ.
vesical
pore
porous
ਅ਼. [مشاق] ਵਿ- ਮਸ਼ਕ਼ (ਅਭ੍ਯਾਸ) ਕਰਨ ਵਾਲਾ। ੨. ਮਾਹਿਰ. ਪੂਰਾ ਜਾਣਕਾਰ. ਨਿਪੁਣ.