ਸੰਗ੍ਯਾ- ਬਾਲਾ. ਸ਼ਹਤੀਰ ਪੁਰ ਕੜਾ (ਟੇਢਾ) ਪਾਇਆ ਹੋਇਆ ਕਾਠ। ੨. ਸੰਗੁਲ ਆਦਿਕ ਦਾ ਕੁੰਡਾ। ੩. ਤਲਵਾਰ ਦੇ ਮਿਆਨ ਨਾਲ ਲਾਇਆ ਕੁੰਡਾ। "ਕੜੀਆਂ ਅਰ ਚਪੜਾਸ ਵਿਸਾਲਾ." (ਗੁਪ੍ਰਸੂ) ੪. ਵਿ- ਕਠੋਰ. ਕਰੜੀ.
nan
ਦੇਖੋ, ਕੜਿਆਲਾ. "ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ." (ਵਡ ਮਃ ੪. ਘੋੜੀਆਂ)
ਦੇਖੋ, ਕੜ ੩.
ਵਿ- ਕਟੁ. ਕੌੜਾ. "ਮੀਠੇ ਕਉ ਕਉੜਾ ਕਹੈ, ਕੜੂਏ ਕਉ ਮੀਠਾ." (ਗਉ ਅਃ ਮਃ ੧)
ਸੰ. ਕੂਰ੍ਚ. ਸੰਗ੍ਯਾ- ਕੂਚਾ. "ਮੂੰਹ ਕੜੂਚੇ ਘਾਹ ਦੇ ਛਡ ਘੋੜੇ ਰਾਹੀਂ." (ਚੰਡੀ ੩) ਮੂੰਹ ਵਿੱਚ ਘਾਸ ਦੇ ਕੂਚੇ (ਆਪਣੇ ਤਾਈਂ ਗਊ ਸਿੱਧ ਕਰਨ ਲਈ) ਲੈ ਲਏ.
ਕ੍ਰਿ. ਰਿੱਝਣਾ। ੨. ਤਪਣਾ. ਦੁਖੀ ਹੋਣਾ। ੩. ਵਾਰ ਵਾਰ ਵਿਚਾਰਨਾ. ਅਭ੍ਯਾਸ ਕਰਨਾ. "ਪ੍ਰੀਤਿ ਪੜ੍ਹੈ ਕਰ ਪ੍ਰੀਤਿ ਕੜ੍ਹੈ ਰਸਰੀਤਿਨ ਚੀਤ ਸੁਨੋ ਸੁਇ ਚਾਖੈ." (ਕ੍ਰਿਸਨਾਵ)
ਵਿ- ਕੜ੍ਹੀ ਹੋਈ. ਰਿੱਝੀ। ੨. ਸੰਗ੍ਯਾ- ਬੇਸਣ ਦੀ ਸਲੂਣੀ ਅਥਵਾ ਮੈਦੇ ਦੀ ਮਿੱਠੀ ਲਾਪਸੀ.
nan
ਪ੍ਰਤ੍ਯ. ਸੰਬੰਧ ਬੋਧਕ. ਦਾ. "ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭਕੋਇ." (ਆਸਾ ਮਃ ੫) ੨. ਸਰਵ- ਕਃ ਕਿਆ. "ਕਹੁ ਜਨ, ਕਾ ਨਾਹੀ ਘਰ ਤਾਂਕੇ?" (ਗਉ ਕਬੀਰ) ੩. ਕੋਈ. "ਕਾ ਵਿਰਲੀ ਜਾਇ ਵੁਠੀ." (ਗਉ ਮਃ ੫) ੪. ਕਿਸ. "ਦੂਸਰ ਨਾਹੀ ਠਾਉ ਕਾ ਪਹਿ ਜਾਈਐ?" (ਜੈਤ ਛੰਤ ਮਃ ੫) ੫. ਵਿ- ਕਿੰਚਿਤ. ਕੁਛ. ਕੁਝ. "ਤਿਨਾ ਭੁਖ ਨ ਕਾ ਰਹੀ." (ਗਉ ਵਾਰ ੨. ਮਃ ੫) "ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਵਸਾਇ." (ਸਵਾ ਮਃ ੩)
nan