ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੜਤਾ ਹੈ. ਪੈਂਦਾ (ਪੈਂਦੀ) ਹੈ. "ਜਤਨ ਕਰਉ ਉਰਝਾਇ ਪਰੇਵੈ." (ਆਸਾ ਮਃ ੫)


ਪੜੈ। ੨. ਦੇਖੋ, ਪਰੇ.


ਪਰੇ ਤੋਂ ਪਰੇ. ਮਨ ਵਾਣੀ ਆਦਿ ਤੋਂ ਪਰੇ. "ਹਰਿ ਪਾਰੁ ਨ ਪਾਵੈ ਪਰੈ ਪਰਈਆ." (ਬਿਲਾ ਅਃ ਮਃ ੪)


ਸੰ. परातपर- ਪਰਾਤਪਰ. ਵਿ- ਜਿਸ ਤੋਂ ਪਰੇ ਹੋਰ ਨਾ ਹੋਵੇ. ਪਰੇ ਤੋਂ ਅਤਿ ਪਰੇ. "ਗੁਨ ਬੇਅੰਤ ××× ਕਹਨੁ ਨ ਜਾਈ ਪਰੈ ਪਰਾਤਿ." (ਦੇਵ ਮਃ ੫)


ਦੇਖੋ, ਪਰੇ ਪਰਾਰੇ. "ਤਜਿ ਸਾਕਤ ਪਰੈ ਪਰਾਰੇ." (ਨਟ ਅਃ ਮਃ ੪)


ਪੜੋ. ਪਓ। ੨. ਪਰਸੋਂ. ਆਉਣ ਵਾਲੇ ਦਿਨ ਤੋਂ ਅਗਲੇ ਦਿਨ. "ਪਰੋ, ਆਜੁ ਕੈ ਕਾਲ." (ਸਃ ਮਃ ੯) ਪਰਸੋਂ, ਅੱਜ ਜਾਂ ਕਲ੍ਹ.


ਵਿ- ਪ੍ਰੋਤ. ਪਰੋੱਤਾ ਹੋਇਆ. "ਹਰਿ ਨਾਮ ਰਿਦੈ ਪਰੋਇਆ." (ਸੋਰ ਮਃ ੫)


ਦੇਖੋ, ਪਰੋਸਨਾ। ੨. ਦੇਖੋ, ਪੜੋਸ.


ਸੰਗ੍ਯਾ- ਪੜੋਸਨ. ਗਵਾਂਢ ਰਹਿਣ ਵਾਲੀ। ੨. ਪਰੋਸਣ ਦਾ ਭਾਵ. ਖਾਣ ਦੀ ਸਾਮਗ੍ਰੀ ਅੱਗੇ ਰੱਖਣ ਦੀ ਕ੍ਰਿਯਾ. ਦੇਖੋ, ਪਰੀਸਨ.


ਸੰਗ੍ਯਾ- ਬਰਤਾਵਾ. ਭੋਜਨ ਅੱਗੇ ਰੱਖਣ ਵਾਲਾ. "ਪੇਖੇ ਬਿੰਜਨ ਪਰੋਸਨਹਾਰੈ." (ਕਾਨ ਮਃ ੫)