ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤ੍ਰਿਲੋਕ ਅਤੇ ਲੋਕ.


ਸੰ. त्रीणि- ਤ੍ਰੀਣਿ. ਵਿ- ਤਿੰਨ. "ਤੀਨਿ ਗੁਣਾ ਮਹਿ ਬਿਆਪਿਆ." (ਗਉ ਥਿਤੀ ਮਃ ੫) ੨. ਕ੍ਰਿ. ਵਿ- ਤਿੰਨੇ. ਤੀਨੋ. "ਤੀਨਿ ਦੇਵ ਅਰੁ ਕੋੜਿ ਤੇਤੀਸਾ." (ਗੂਜ ਮਃ ੫) ੩. ਤੇਹਾਂ. ਤਿੰਨਾਂ. "ਤੀਨਿ ਭਵਨ ਮਹਿ ਗੁਰ ਗੋਪਾਲਾ." (ਓਅੰਕਾਰ)


(ਪ੍ਰਭਾ ਅਃ ਮਃ ੧) ਕ੍ਰਿਤਾਰਥ ਪੁਰੁਸ ਦੇ ਇੱਕ ਪਦਾਰਥ (ਮੋਕ੍ਸ਼੍‍) ਵਿੱਚ, ਤਿੰਨ- ਧਰਮ ਅਰਥ ਕਾਮ ਸਮਾਏ.


(ਬਿਲਾ ਥਿਤੀ ਮਃ ੧) ਤਿੰਨ ਗੁਣਾਂ ਤੋਂ ਪਰੇ ਚੌਥਾ ਆਤਮਾ। ੨. ਤਿੰਨ ਅਵਸਥਾ ਤੋਂ ਪਰੇ ਤਰੀਯ (ਤੁਰੀਆ) ਪਦ. ਨਿਰਵਾਣ.


ਭਾਵ- ਮਾਇਆ ਦੇ ਤਿੰਨ ਗੁਣ. "ਤੀਨਿ ਜਗਾਤੀ ਕਰਤ ਰਾਰਿ." (ਬਸੰ ਕਬੀਰ)


ਬ੍ਰਹਮਾ, ਵਿਸਨੁ, ਸ਼ਿਵ. "ਤੀਨਿ ਦੇਵ ਪ੍ਰਤਖਿ ਤੋਰਹਿ." (ਆਸਾ ਕਬੀਰ)


ਤਿੰਨ ਦੋਸਾਂ ਵਾਲਾ। ੨. ਤਿੰਨ ਦ੍ਵੈਸੀ (ਵੈਰੀ) "ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ." (ਕੇਦਾ ਮਃ ੫) ਦੇਖੋ, ਪੰਚ ਦਾਸ.


ਇੜਾ, ਪਿੰਗਲਾ, ਸੁਖਮਨਾ। ੨. ਗੰਗਾ, ਜਮੁਨਾ, ਸਰਸ੍ਵਤੀ. "ਤੀਨਿ ਨਦੀ ਤਹਿ ਤ੍ਰਿਕੁਟੀ ਮਾਹਿ." (ਗਉ ਕਬੀਰ ਵਾਰ ੭)