ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਹੇਰਨ ਕੀਤਾ. ਦੇਖਿਆ। ੨. ਸੰਗ੍ਯਾ- ਅਹੇਰੀ (ਸ਼ਿਕਾਰੀ) ਦਾ ਕਰਮ. ਮ੍ਰਿਗਯਾ। ੩. ਭਾਵ- ਮਾਂਸ. "ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ?" (ਸ. ਕਬੀਰ) ੪. ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ. ਇਹ ਖਾਸ ਕਰਕੇ ਵਿਆਹ ਸਮੇਂ ਗਾਈਦਾ ਹੈ.


ਡਿੰਗ. ਸੰਗ੍ਯਾ- ਜਾਸੂਸ. ਗੁਪਤ ਦੂਤ ਜੋ ਬਾਰੀਕ ਨਜ਼ਰ ਨਾਲ ਸਭ ਵੱਲ ਹੇਰਦਾ (ਦੇਖਦਾ) ਹੈ.


ਵਿ- ਦੇਖੀ. ਨਿਹਾਰੀ। ੨. ਸੰਗ੍ਯਾ- ਅਹੇਰੀ. ਸ਼ਿਕਾਰੀ. "ਮ੍ਰਿਗਨੀ ਜਿਮ ਘਾਵਤ ਹੇਰੀ." (ਕ੍ਰਿਸਨਾਵ) ੩. ਸੰਬੋਧਨ. ਹੇ ਅਲੀ! ਅਰੀ! ਹੇ ਸਖੀ!


ਵਿ- ਹੇਰਣ ਵਾਲਾ. ਦੇਖਣ ਵਾਲਾ. ਦੇਖੋ, ਹੇਰਿਕ। ੨. ਖੋਜੀ। ੩. ਚੋਰ ਨੂੰ ਭੇਦ ਦੇਣ ਲਈ ਲੋਕਾਂ ਦੇ ਮਾਲ ਧਨ ਨੂੰ ਨਿਗਾ ਵਿੱਚ ਕਰਨ ਵਾਲਾ. "ਤਸਕਰ ਹੇਰੂ ਆਇ ਲੁਕਾਨੇ." (ਬਿਲਾ ਅਃ ਮਃ ੪) ੪. ਸੰ. ਹੇਰੁਕ. ਸੰਗ੍ਯਾ- ਕਾਲ ਦਾ ਦੂਤ. ਮਹਾਕਾਲ ਦਾ ਗਣ. "ਜਮ ਰਾਜੇ ਕੇ ਹੇਰੂ ਆਏ." (ਆਸਾ ਪਟੀ ਮਃ ੧) ੫. ਵਿ- ਹਰਣ ਕਰਤਾ. ਚੋਰ.


ਸੰ. हेरम्ब ਸੰਗ੍ਯਾ- ਗਣੇਸ਼, ਜੋ ਹੇ (ਸ਼ਿਵ) ਨਾਲ ਰੰਬ (ਆਨੰਦ) ਕਰਦਾ ਹੈ.


ਸੰਗ੍ਯਾ- ਹੱਲਾ. ਹਮਲਾ. "ਹੇਲ ਪੁਕਾਰਤ ਗੋਰਿਨ ਮਾਰਤ." (ਗੁਪ੍ਰਸੂ) "ਹੇਲਾ ਕਰਹੁ ਪਰਹੁ ਇਕ ਬੇਰਾ." (ਨਾਪ੍ਰ) ੨. ਮਾਂਸ ਅਹਾਰੀ ਇੱਕ ਜੀਵ, ਜੋ ਬਘਿਆੜ ਜਾਤਿ ਵਿੱਚੋਂ ਹੈ. ਤਰਕ੍ਸ਼ੁ. Hyena. ਦੇਖੋ, ਤਰਕ। ੩. ਸੰ. हेला ਅਵਗ੍ਯਾ. ਅਪਮਾਨ। ੪. ਖੇਲ. ਵਿਲਾਸ. "ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ." (ਮਲਾ ਨਾਮਦੇਵ) ਬਾਨਵੈ (ਬਣਾਉਂਦੇ) ਹਨ. ਥੀਏਟਰ ਵਿੱਚ ਤਮਾਸ਼ੇ ਕਰਦੇ। ੫. ਕਾਵ੍ਯ ਅਨੁਸਾਰ ਹਾਵ ਤੋਂ ਉਤਪੰਨ ਹੋਈ ਚੇਸ੍ਟਾ.