ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਹੌਰ ਤੋਂ ਚਾਰ ਕੋਹ ਪੂਰਵ ਇੱਕ ਪਿੰਡ. ਗੁਰੂ ਹਰਿਗੋਬਿੰਦ ਸਾਹਿਬ ਲਹੌਰ ਤੋਂ ਅਮ੍ਰਿਤਸਰ ਨੂੰ ਜਾਂਦੇ ਹੋਏ ਇੱਥੇ ਵਿਰਾਜੇ ਹਨ। ੨. ਦੇਖੋ, ਮਾਂਗਟ.


ਦੇਖੋ, ਗੁਰਮੁਖ। ੨. ਦੇਖੋ, ਮੋਹਨ। ੩. ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ, ਜਿਸ ਨੇ ਬੇਨਤੀ ਕੀਤੀ ਕਿ ਮੈਨੂੰ ਕਿਸੇ ਗੁਰੁਮੁਖ ਸਿੱਖ ਦਾ ਦਰਸ਼ਨ ਕਰਾਓ. ਗੁਰੂ ਸਾਹਿਬ ਨੇ ਗੁਜਰਾਤ ਨਿਵਾਸੀ ਭਾਈ ਭਿਖਾਰੀ ਪਾਸ ਭੇਜਕੇ ਇਸ ਦੀ ਭਾਵਨਾ ਪੂਰਣ ਕੀਤੀ. ਦੇਖੋ, ਭਿਖਾਰੀ ੨.


ਦੇਖੋ, ਗੁਰਮੁਖੀ.


ਸੰਗ੍ਯਾ- ਪਗੜੀ ਦਾ ਉਹ ਬੰਧੇਜ, ਜੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਬੰਨ੍ਹਣਾ ਦੱਸਿਆ. ਦੇਖੋ, ਦਸ਼ਮੇਸ਼ ਦੀ ਮੂਰਤੀ, ਜਿਸ ਤੋਂ ਗੁਰੁਮੁਖੀ ਦਸਤਾਰੇ ਦਾ ਗ੍ਯਾਨ ਹੁੰਦਾ ਹੈ.


ਦੇਖੋ, ਗੁਰਮੰਤ੍ਰ.


ਦੇਖੋ, ਗੁਰਰਸੁ.


ਦੇਖੋ, ਮਹਿਮਾਪ੍ਰਕਾਸ.


ਸੰਗ੍ਯਾ- ਦੇਵਗੁਰੁ (ਵ੍ਰਿਹਸਪਤਿ) ਦਾ ਦਿਨ. ਵੀਰਵਾਰ.


ਇਸ ਨਾਉਂ ਦੇ ਦੋ ਗ੍ਰੰਥ ਪ੍ਰਸਿੱਧ ਹਨ. ਛੀਵੇਂ ਗੁਰੂ ਸਾਹਿਬ ਦਾ ਇਤਿਹਾਸ ਅਤੇ ਦਸ. ਗੁਰੂ ਸਾਹਿਬ ਦਾ.#ਛੀਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਕਰਤਾ ਕਵੀ ਜੀ¹ ਲਿਖਦੇ ਹਨ ਕਿ ਭਾਈ ਮਨੀ ਸਿੰਘ ਜੀ ਨੇ ਨਾਨਕਿਆਨੇ ਸਾਹਿਬ ਨਾਨਕਸਰ ਦੇ ਕਿਨਾਰੇ ਇਹ ਕਥਾ ਭਾਈ ਭਗਤ ਸਿੰਘ ਜੀ ਨੂੰ ਸੁਣਾਈ ਅਤੇ ਮੇਰੇ (ਕਵਿ ਦੇ) ਗੁਰਦੇਵ ਧਰਮ ਸਿੰਘ ਜੀ ਨੇ ਭੀ ਸੁਣੀ, ਉਨ੍ਹਾਂ ਨੇ ਮੈਨੂੰ ਸੁਣਾਈ, ਜਿਸ ਦੀ ਛੰਦਰਚਨਾ ਮੈ ਕੀਤੀ ਹੈ.#"ਸਤ੍ਰਾਂ ਸੈ ਬੀਤੇ ਤਬੈ ਬਰਖ ਪਝੱਤਰ ਜਾਨ।#ਸਾਵਨ ਮਾਸ ਇਕੀਸ ਦਿਨ ਗਯੋ ਸੁਖਦ ਪਹਿਚਾਨ।#ਸੁਦੀ ਪੱਖ ਦਿਨ ਪੰਚਮੀ ਸ਼੍ਰੀ ਗੁਰੁ ਕੇ ਪਰਸਾਦ।#ਪਾਇ ਭੋਗ ਗੁਰੁਗਾਥ ਕਾ ਕਰ ਕਵਿਤਾ ਅਹਿਲਾਦ।"#ਇਸ ਗ੍ਰੰਥ ਦੇ ਸਾਰੇ ਅਧ੍ਯਾਯ ੨੧. ਹਨ. ਦੇਖੋ, ਗੁਰੁਮਤਸੁਧਾਕਰ ਕਲਾ ੪।#੨. ਦਸ਼ਮ ਸਤਿਗੁਰੂ ਦਾ ਇਤਿਹਾਸ ਭਾਈ ਸੁੱਖਾ ਸਿੰਘ ਜੀ ਕੇਸ਼ਗੜ੍ਹ ਸਾਹਿਬ (ਆਨੰਦਪੁਰ) ਦੇ ਗ੍ਯਾਨੀ ਜੀ ਦੀ ਰਚਨਾ ਹੈ. ਇਹ ਗ੍ਰੰਥ ਸੰਮਤ ੧੮੫੪ ਵਿੱਚ ਤਿਆਰ ਹੋਇਆ ਹੈ. ਇਸ ਦੇ ੩੦ ਅਧ੍ਯਾਯ ਹਨ.#"ਸੰਮਤ ਸਹਿਸ ਪੁਰਾਨ ਕਹਿਤ ਤਬ। ਅਰਧ ਸਹਿਸ ਪੁਨ ਚਾਰ ਗਨਤ ਸਬ। ਕ੍ਵਾਰ ਵਦੀ ਪੰਚਮਿ ਰਵਿਵਾਰਾ। ਗੁਰੁਵਿਲਾਸ ਲੀਨੋ ਅਵਤਾਰਾ." ਦੇਖੋ, ਗੁਰੁਮਤ ਸੁਧਾਕਰ ਕਲਾ ੧੫.


ਸਤਿਗੁਰੂ ਦੀ ਕੁਲ. ਗੁਰੂ ਦਾ ਖ਼ਾਨਦਾਨ. ਵੇਦੀ, ਤੇਹਣ (ਤ੍ਰੇਹੁਣ), ਭੱਲੇ ਅਤੇ ਸੋਢੀ ਕੁਲ ਦੇ ਸਾਹਿਬਜ਼ਾਦੇ। ੨. ਸਿੱਖਸਮਾਜ.


ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)