ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਤਿੰਨੇ. ਤੀਨ ਹੀ. "ਤੀਨੇ ਤਾਪ ਨਿਵਾਰਣਹਾਰਾ." (ਟੋਡੀ ਮਃ ੫) "ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ ਅਧਾਰ." (ਗਉ ਰਵਿਦਾਸ) ਦੇਖੋ, ਤੀਨ ਲੇਖ.


ਸੰ. ਤੀਵ੍ਰ- ਵਿ- ਅਤ੍ਯੰਤ. ਬਹੁਤ। ੨. ਤਿੱਖਾ. ਤੇਜ। ੩. ਬਹੁਤ ਗਰਮ। ੪. ਸੰਗੀਤ ਅਨੁਸਾਰ ਚੜ੍ਹਿਆ ਹੋਇਆ। ਸੁਰ.¹ ਦੇਖੋ, ਸ੍ਵਰ। ੫. ਸੰਗ੍ਯਾ- ਸ਼ਿਵ। ੬. ਲੋਹਾ। ੭. ਨਦੀ ਦਾ ਕਿਨਾਰਾ.


ਫ਼ਾ. [تیمار] ਗ਼ਮ. ਫ਼ਿਕਰ. ਚਿੰਤਾ.


ਫ਼ [تیمارداری] ਸੰਗ੍ਯਾ- ਫ਼ਿਕਰ ਕਰਨ ਦੀ ਕ੍ਰਿਯਾ. ਗ਼ਮਖ਼ਾਰੀ। ੨. ਰੋਗੀਆਂ ਦੀ ਸੇਵਾ ਅਤੇ ਖਬਰਦਾਰੀ ਦਾ ਕੰਮ.