ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੀਤਲ ਹੁੰਦਾ ਹੈ. ਠੰਢ ਸਹਾਰਦਾ ਹੈ. ਹਿਮਵਤ ਜੰਮ ਜਾਂਦਾ ਹੈ. "ਸੀਤਲ ਜਲ ਹੇਵਹੀ." (ਵਾਰ ਮਲਾ ਮਃ ੧) "ਜਲ ਹੇਵਤ ਭੂਖ ਅਰੁ ਨੰਗਾ" (ਕਾਨ ਮਃ ੫)


ਸੰਗ੍ਯਾ- ਅਹੇੜੀ. ਸ਼ਿਕਾਰੀ। ੨. ਮਾਂਸ। ੩. ਦੇਹ. ਸ਼ਰੀਰ. "ਹੇੜੇ ਮੁਤੀ ਧਾਹ." (ਸ. ਫਰੀਦ) ਸ਼ਰੀਰ ਨੇ ਧਾਹ ਮਾਰੀ. "ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ." (ਸ. ਫਰੀਦ)


ਸੰਗ੍ਯਾ- ਪਸ਼ੂ ਸਮੁਦਾਯ. ਪਸ਼ੂਆਂ ਦਾ ਟੋਲਾ। ੨. ਵ੍ਯਾਪਾਰੀਆਂ ਦਾ ਇਕੱਠਾ ਕੀਤਾ ਪਸ਼ੂਆਂ ਦਾ ਝੁੰਡ.


ਪੂ. ਸੰਗ੍ਯਾ- ਸੁਹਾਗਾ. ਵਾਹੇ ਖੇਤ ਦੇ ਡਲੇ ਭੰਨਣ ਦਾ ਸੰਦ. ਦੇਖੋ, ਸੁਹਾਗਾ.


ਦੇਖੋ, ਹਿਮ. ਭਾਵ- ਸੀਤਲ. "ਮਨ ਤਨ ਹੇਂਵ ਭਏ ਸਚ ਪਾਇਆ." (ਮਲਾ ਅਃ ਮਃ ੧) ੨. ਦੇਖੋ, ਹਵ.


ਸੰਗ੍ਯਾ- ਹੋਣ ਦੀ ਵਰਤਮਾਨ ਕ੍ਰਿਯਾ. ਅਸ੍ਤਿ. "ਹੈ ਭੀ ਸਚੁ" (ਜਪੁ) ੨. ਸੰ. हय ਹਯ. ਘੋੜਾ. "ਹੈ ਗਇ ਬਾਹਨ." (ਸ. ਕਬੀਰ) ੩. ਵ੍ਯ- ਸ਼ੋਕ ਅਤੇ ਦੁੱਖ ਬੋਧਕ ਸ਼ਬਦ. "ਹੈ ਹੈ ਕਰਕੇ ਓਹ ਕਰੇਨਿ." (ਸਵਾ ਮਃ ੧. )


ਸੰਗ੍ਯਾ- ਹਯ (ਘੋੜੇ) ਉੱਪਰ ਆਸਣ ਜਮਾਕੇ ਬੈਠਣਾ. "ਗਿਆਨ ਹੈਆਸਨ ਚੜਿਅਉ." (ਸਵੈਯੇ ਮਃ ੩. ਕੇ) ੨. ਤਹਿਰੂ, ਜੋ ਕਾਠੀ ਹੇਠ ਪਾਈਦਾ ਹੈ। ੩. ਚਾਰਜਾਮਾ. ਕਾਠੀ.