ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼ਰੀਰਕਾਯ. ਸ਼ਰੀਰ (ਬਿਨਸਨਹਾਰ) ਦੇਹ. "ਕਾਇਆ ਸਰੀਰੈ ਵਿਚਿ ਸਭੁਕਿਛੁ ਪਾਇਆ." (ਮਾਝ ਅਃ ਮਃ ੩)


ਸੰ. ਕਾਯਕਲ੍‌ਪ. ਸੰਗ੍ਯਾ- ਵੈਦ੍ਯਕ ਅਨੁਸਾਰ ਸ਼ਰੀਰ ਸੋਧਣ ਦੀ ਇੱਕ ਵਿਧਿ, ਜਿਸ ਨਾਲ ਸ਼ਰੀਰ ਮੁੜ ਜਵਾਨੀ ਹਾਸਿਲ ਕਰੇ. "ਕਾਇਆਕਲਪ ਕੀਜੈ." (ਰਾਮ ਨਾਮਦੇਵ)


ਵਿ- ਕਾਯ (ਸ਼ਰੀਰ) ਦੇ ਆਨੰਦ ਨੂੰ ਭੋਗਣ ਵਾਲਾ। ੨. ਪੂਰੀ. ਉਮਰ ਭੋਗਣ ਵਾਲਾ. "ਜਾਂ ਜਤੁ ਜੋਗੀ ਤਾਂ ਕਾਇਆਭੋਗੀ." (ਆਸਾ ਮਃ ੧)


ਵਿ- ਦੇਹਾਭਿਮਾਨੀ. ਦੇਹ ਨਾਲ ਪ੍ਰੇਮ ਕਰਨ ਵਾਲਾ. "ਕਾਇਆਰਤ ਬਹੁ ਰੂਪ ਰਚਾਹੀ." (ਗਉ ਕਬੀਰ)


ਦੇਖੋ, ਕਾਯਿਕ.


ਕ੍ਰਿ. ਵਿ- ਕਿਸ ਲਈ. ਕਾਹੇ ਤੇ. "ਕਾਇਚੇ ਭਰਮ ਭੁਲਾ?" (ਮਾਰੂ ਮਃ ੧)


ਸੰ. ਕਸ੍‍ਮੈਹਿਤ. ਕ੍ਰਿ. ਵਿ- ਕਿਸ ਵਾਸਤੇ. ਕਾਹੇ ਤੇ. ਕਿਸ ਲਈ. "ਅਗੋਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ?" (ਆਸਾ ਅਃ ਮਃ ੧)