ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼ਰਣਾਗਤ. ਸ਼ਰਣ ਆਇਆ. "ਜੋ ਪ੍ਰਭੁ ਕੀ ਸਰਨਾਗਨਾ." (ਮਾਰੂ ਅਃ ਮਃ ੫)


ਸ਼ਰਣਾਗਤ ਹੈ. "ਨਾਨਕ ਸਰਨਾਗੈ." (ਬਿਲਾ ਮਃ ੫)


ਸ਼ਰਣ ਗ੍ਰਹਣ ਕਰਨ ਯੋਗ. "ਮਨਸਾ. - ਪੂਰਨ ਸਰਨਾਜੋਗ." (ਸੁਖਮਨੀ) "ਤੂ ਸਮਰਥੁ ਸਰਨਿਜੋਗ." (ਕਾਨ ਮਃ ੫)


ਸੰ. ਸਰ੍‍ਪ. (ਦੇਖੋ, ਸ੍ਰਿਪ) ਗਮਨ. ਚਾਲ। ੨. ਮੰਦਗਤਿ. ਧੀਮੀ ਚਾਲ। ੩. ਸੱਪ. ਸਾਂਪ. "ਕਈ ਜਨਮ ਪੰਖੀ ਸਰਪ ਹੋਇਓ." (ਗਉ ਮਃ ੫) ਦੇਖੋ, ਸਰਪਿੰਦ.