ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ ਕਾਮਸ੍‍ਥ. ਵਿ- ਸ਼ਰੀਰ ਵਿਚ ਇਸਥਿਤ। ੨. ਸੰਗ੍ਯਾ ਜੀਵਾਤਮਾ। ੩. ਜਮੀਰ. ਵਿਵੇਕਸ਼ਕਤਿ. ਦੇਖੋ, ਕਾਇਥੁਚੇਤੂ। ੪. ਇਕ ਜਾਤਿ. ਦੇਖੋ, ਚਿਤ੍ਰਗੁਪਤ। ੫. ਇੱਕ ਜਾਤਿ, ਜੋ ਸ਼ੂਦ੍ਰੀ ਤੋਂ ਛਤ੍ਰੀ ਪਿਤਾ ਕਰਕੇ ਉਪਜੀ ਹੈ. ਔਸ਼ਨਸ ਸਿਮ੍ਰਿਤੀ ਦੇ ਸ਼ਃ ੩੫ ਵਿੱਚ ਲਿਖਿਆ ਹੈ- ਕਾਕ ਤੋਂ ਚਪਲਤਾ, ਯਮਰਾਜ ਤੋਂ ਕ੍ਰੂਰਤਾ, ਸ੍‍ਥਪਤਿ (ਤਖਾਣ) ਤੋਂ ਕੱਟਣਾ ਲੈ ਕੇ "ਕਾਯਸ੍‍ਥ" ਬਣਿਆ ਹੈ.


ਕਾਯਸ੍‍ਥਚੈਤਨ੍ਯ. ਸ਼ਰੀਰ ਵਿੱਚ ਉਹ ਚੇਤਨਸੱਤਾ, ਜਿਸ ਨੂੰ ਜਮੀਰ, ਵਿਵੇਕਸ਼ਕਤਿ ਅਥਵਾ Conscience ਆਖਦੇ ਹਨ. "ਘਰੀ ਘਰੀ ਕਾ ਲੇਖਾ ਮਾਗੈ ਕਾਇਥੁਚੇਤੂ ਨਾਉ." (ਮਾਰੂ ਕਬੀਰ) ਇਸੇ ਦਾ ਨਾਉਂ ਚਿਤ੍ਰਗੁਪਤ ਹੈ.


ਅ਼. ਕ਼ਾਇ਼ਦਹ. ਨਿਯਮ. ਅਸੂਲ। ੨. ਰੀਤਿ. ਦਸਤੂਰ.


ਦੇਖੋ, ਕਾਯਨਾਤ.


ਅ਼. [قِیان] ਕ਼ਿਯਾਨ ਸੰਗ੍ਯਾ- ਕ਼ਯਨਤ ਦਾ ਬਹੁ ਵਚਨ. ਲੌਂਡੀਆਂ. ਦਾਸੀਆਂ. "ਬੀਬੀ ਕਉਲਾ ਸਿਉ ਕਾਇਨ ਤੇਰਾ." (ਭੈਰ ਨਾਮਦੇਵ) ਲਕ੍ਸ਼੍‍ਮੀ ਨਾਲ ਤੇਰਾ ਦਾਸੀਆਂ ਵਾਲਾ ਸੰਬੰਧ ਹੈ.