ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਉੱਤਮ. ਸੰ. ਰੁਚਿਰ. "ਰੂਰ ਮ੍ਰਯਾਦ ਚਲਾਈ." (ਗੁਪ੍ਰਸੂ) ੨. ਸੰ. ਤੱਤਾ. ਗਰਮ.


ਰੁਲਹਿ. ਰੁਲਦਾ ਹੈ. ਦੇਖੋ, ਰੁਲਣਾ. "ਰਜ ਰੂਰਹਿਗੇ." (ਕਲਕੀ) ਗਰਦ ਵਿੱਚ ਰੁਲਨਗੇ.


ਸੋਣ੍ਹਾ- ਸੋਣ੍ਹੀ. ਸੁੰਦਰ. ਰੁਚਿਰ. "ਪਰੇ ਧਰ ਊਪਰ ਲਾਗਤ ਰੂਰੇ." (ਕ੍ਰਿਸਨਾਵ)


ਦੇਖੋ, ਰੁਲਨਾ। ੨. ਮਿਲਣਾ. "ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧੁ ਰੂਲਕੇ." (ਅਕਾਲ) "ਹਰਿ, ਤੁਧ ਵਿਣੁ ਖਾਕੂ ਰੂਲਣਾ." (ਮਾਝ ਮਃ ੫. ਦਿਨਰੈਣ) "ਧਰ ਸੰਗਿ ਰੂਲਿਆ." (ਗਉ ਮਃ ੫) "ਮਾਟੀ ਸੰਗਿ ਰੂਲੇ." (ਸੂਹੀ ਕਬੀਰ)