nan
nan
nan
ਸੰਗ੍ਯਾ- ਪਵਿਤ੍ਰ ਅਸਥਾਨਾਂ ਤੇ ਜਾਣ ਦੀ ਕ੍ਰਿਯਾ. ਤੀਰਥਾਟਨ.
ਸੰਗ੍ਯਾ- ਸਤਸੰਗ। ੨. ਕਰਤਾਰ ਦਾ ਨਾਮ। ੩. ਸ਼੍ਰੀ ਅਮ੍ਰਿਤਸਰ। ੪. ਹਿੰਦੂਮਤ ਅਨੁਸਾਰ ਪ੍ਰਯਾਗ.
ਸੱਭਰਵਾਲ ਗੋਤ ਦਾ ਖਤ੍ਰੀ, ਜੋ ਗੁਰੂ ਰਾਮਦਾਸ ਜੀ ਦਾ ਸਿੱਖ ਹੋਇਆ. ਸਤਿਗੁਰੂ ਨੇ ਇਸ ਨੂੰ ਸੱਚ ਬੋਲਣ ਦੀ ਸਿਖ੍ਯਾ ਦਿੱਤੀ। ੨. ਚੱਢਾ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ। ੩. ਇੱਕ ਸ਼ਾਹੀ ਫ਼ੌਜ ਦਾ ਸਿਪਾਹੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ। ੪. ਦੇਖੋ, ਮੰਞ.
ਤੀਰਥ ਵਿੱਚ. ਤੀਰਥ ਉੱਪਰ. "ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ." (ਧਨਾ ਛੰਤ ਮਃ ੧) ੨. ਤੀਰਥ ਤੋਂ. ਤੀਰਥ ਦ੍ਵਾਰਾ.
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ.; ਦੇਖੋ, ਤੀਰਥ। ੨. ਸੰ. तीर्णार्थिन- ਤੀਰਣਾਰ੍ਥੀ. ਵਿ- ਤਰਣ ਦੀ ਇੱਛਾ ਵਾਲਾ. "ਆਪੇ ਤੀਰਥੁ ਤੁਲਹਾ ਪਿਆਰਾ, ਆਪਿ ਤਰੇ ਪ੍ਰਭੁ ਆਪੇ." (ਸੋਰ ਮਃ ੪)
ਸੰ. तीर्थंकर. ਜੋ ਤੀਰ੍ਥ (ਸ਼ਾਸਤ੍ਰ) ਨੂੰ ਕਰੇ (ਰਚੇ). ਸ਼ਾਸਤ੍ਰ ਕਰਤਾ. ਜੈਨਮਤ ਦਾ ਰਿਖੀ. ਹਿੰਦੂਆਂ ਦੇ ੨੪ ਅਵਤਾਰਾਂ ਵਾਂਙ ਜੈਨੀਆਂ ਨੇ ਭੀ ਆਪਣੇ ਚੌਵੀਹ ਤੀਰਥੰਕਰ ਮੰਨੇ ਹਨ. ਵੀਤ ਗਈ ਉਤਸਰਪਿਣੀ ਵਿੱਚ ਇਹ ੨੪ ਤੀਰਥੰਕਰ ਹੋਏ ਹਨ:-#ਸ਼੍ਰੀਨਿਵਾਸ, ਸਾਗਰ, ਮਹਾਸਾਧੁ, ਵਿਮਲਪ੍ਰਭੁ, ਸ਼੍ਰੀਧਰ, ਸੁਦੱਤ, ਅਮਲਪ੍ਰਭ, ਉੱਧਰ, ਅੰਗਿਰ, ਸੰਮਤਿ, ਸਿੰਧੁਨਾਥ, ਕੁਸੁਮਾਂਜਲਿ, ਸ਼ਿਵਗਣ, ਉਤਸਾਹ, ਗ੍ਯਾਨੇਸ਼੍ਵਰ, ਪਰਮੇਸ਼੍ਵਰ, ਵਿਮਲੇਸ਼੍ਵਰ, ਯਸ਼ੋਧਰ, ਕ੍ਰਿਸਨਮਤਿ, ਗ੍ਯਾਨਮਤਿ, ਸ਼ੁੱਧਮਤਿ, ਸ਼੍ਰੀਭਦ੍ਰ, ਅਤਿਕ੍ਰਮ ਅਤੇ ਸ਼ਾਂਤਿ.#ਵਰਤਮਾਨ ਅਵਸਰਪਿਣੀ ਦੇ ਆਰੰਭ ਵਿੱਚ ਇਹ ੨੪ ਤੀਰਥੰਕਰ ਹੋਏ ਹਨ-#ਰਿਸਭਦੇਵ, ਅਜਿਤਨਾਥ, ਸੰਭਵਨਾਥ, ਅਭਿਨੰਦਨਨਾਥ, ਸਮਤਿਨਾਥ, ਪਦਮਪ੍ਰਭ, ਸੁਪਾਰ੍ਸ਼੍ਵਨਾਥ, ਚੰਦ੍ਰਪ੍ਰਭ, ਪ੍ਰਸ੍ਪਦੰਤ, ਸ਼ੀਤਲਨਾਥ, ਸ਼੍ਰੇਯਾਂਸਨਾਥ, ਵਾਸਪੂਜ੍ਯ ਸ੍ਵਾਮੀ, ਵਿਮਲਨਾਥ, ਅਨੰਤਨਾਥ, ਧਰਮਨਾਥ, ਸ਼ਾਂਤਿਨਾਥ, ਕੁੰਥਨਾਥ, ਅਮਰਨਾਥ, ਮੱਲਿਨਾਥ, ਮੁਨਿਸ਼ਵਤ ਨਾਥ, ਨਮਿਨਾਥ, ਨੇਮਿਨਾਥ, ਪਾਰ੍ਸ਼੍ਵਨਾਥ, ਅਤੇ ਮਹਾਵੀਰ ਸ੍ਵਾਮੀ.#ਤੀਰਥੰਕਰਾਂ ਦੇ ਰੰਗ ਅਤੇ ਚਿੰਨ੍ਹ ਵੱਖੋ ਵੱਖ ਹੁੰਦੇ ਹਨ, ਜਿਵੇਂ ਰਿਸਭਦੇਵ ਦਾ ਬੈਲ ਦਾ ਚਿੰਨ੍ਹ ਸੰਭਵਦੇਵ ਦਾ ਘੋੜੇ ਦਾ ਚਿੰਨ੍ਹ ਹੈ. ਐਸੇ ਹੀ ਕਮਲ, ਕੱਛੂ, ਗੈਂਡਾ ਆਦਿ ਦੇ ਜੁਦੇ ਜੁਦੇ ਨਿਸ਼ਾਨ ਤੀਰਥੰਕਰਾਂ ਦੇ ਹਨ.#ਇਨ੍ਹਾਂ ਤੀਰਥੰਕਰਾਂ ਦੇ ਕ਼ੱਦ ਅਤੇ ਉਮਰ ਯਥਾਕ੍ਰਮ ਸਮੇਂ ਅਨੁਸਾਰ ਘਟਦੇ ਰਹਿਂਦੇ ਹਨ. ਇਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਅਤੇ ਅੰਤਿਮ ਦੇਵਤਾ ਦਾ ਵ੍ਰਿੱਤਾਂਤ ਦੇਖਣ ਤੋਂ ਬਾਕੀ ਸਾਰਿਆਂ ਦਾ ਪਤਾ ਲਗ ਸਕਦਾ ਹੈ.#ਇਕ੍ਸ਼੍ਵਾਕੁ ਦੀ ਵੰਸ਼ ਵਿੱਚ ਨਾਭਿ ਦਾ ਪੁਤ੍ਰ, "ਰਿਸਭ" "ਮਰੁਦੇਵੀ" ਦੇ ਉਦਰ ਤੋਂ ਅਵਧ ਪੁਰੀ ਵਿੱਚ ਜਨਮਿਆ ਸੀ. ਇਹ ਤੀਰਥੰਕਰ ਬਸੰਤੀ ਰੰਗ ਧਾਰਨ ਕਰਦਾ ਹੈ ਅਤੇ ਬੈਲ ਦਾ ਚਿੰਨ੍ਹ ਹੈ. ਇਸ ਦਾ ਕੱਦ ੫੦੦ ਬਾਂਸ¹ ਉੱਚਾ ਸੀ, ਅਤੇ ਇਸ ਨੇ ੮, ੪੦੦, ੪੦੦ ਵਰ੍ਹੇ ਉਮਰ ਭੋਗੀ ਜਦ ਇਹ ਰਾਜਗੱਦੀ ਤੇ ਬੈਠਾ ਤਾਂ ਇਹ ੨, ੦੦੦, ੦੦੦ ਵਰ੍ਹਿਆਂ ਦਾ ਸੀ. ਰਿਸਭ ਨੇ ੧੦੦, ੦੦੦ ਵਰ੍ਹੇ ਤਪ ਕੀਤਾ, ਜਿਸ ਕਾਰਣ ਇਹ ਦੇਵਤਾ ਹੋਣ ਦਾ ਅਧਿਕਾਰੀ ਹੋਇਆ.#ਮਹਾਵੀਰ ਸਭ ਤੋਂ ਪਿਛਲਾ, ਪਰ ਸਭ ਤੋਂ ਮਸ਼ਹੂਰ ਦੇਵਤਾ ਹੈ. ਇਸ ਨੂੰ 'ਸੰਤ' ਭੀ ਆਖਦੇ ਹਨ. ਇਸ ਦੀ ਮੂਰਤਿ ਸੁਨਹਿਰੀ ਰੰਗ ਦੀ ਹੈ ਅਤੇ ਸ਼ੇਰ ਇਸ ਦਾ ਚਿੰਨ੍ਹ ਹੈ. ਜਦ ਇਸ ਦੀ ੨੮ ਵਰ੍ਹੇ ਦੀ ਉਮਰ ਹੋਈ ਤਾਂ ਇਸ ਦਾ ਪਿਤਾ ਮਰ ਗਿਆ. ਉਸ ਤੋਂ ਪਿੱਛੋਂ ਦੋ ਵਰ੍ਹੇ ਇਸ ਨੇ ਰਾਜ ਕੀਤਾ, ਫੇਰ ਰਾਜਪਾਟ ਛੱਡਕੇ ਤਪ ਵਿੱਚ ਲੱਗ ਗਿਆ ਅਤੇ ੭੨ ਵਰ੍ਹੇ ਦੀ ਉਮਰ ਵਿੱਚ ਸੰਸਾਰ ਦੇ ਦੁੱਖਾਂ ਤੋਂ ਰਹਿਤ ਹੋਕੇ ਮੁਕ੍ਤ ਹੋ ਗਿਆ. ਮਹਾਵੀਰ (ਅਥਵਾ ਵਰਧਮਾਨ) ਈ਼ਸਵੀ ਸਨ ਤੋਂ ੪੩੭ ਵਰ੍ਹੇ ਪਹਿਲਾਂ ਹੋਇਆ ਹੈ.
nan
nan