ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੁਰੂਆਂ ਦਾ ਗੁਰੂ. ਕਰਤਾਰ. "ਅਨਿਦਨੁ ਜਪਉ ਗੁਰੂਗੁਰ ਨਾਮ." (ਗਉ ਮਃ ੫) ੨. ਗੁਰੂ ਨਾਨਕ ਦੇਵ. "ਉਪਦੇਸ ਗੁਰੂਗੁਰੁ ਸੁਨੇ." (ਨਟ ਮਃ ੪)


ਧਾਰਮਿਕ ਸਿੱਖਾਂ ਅਤੇ ਮਾਈ ਬੀਬੀਆਂ ਵੱਲੋਂ ਇਹ ਆਸ਼ੀਰਵਾਦ ਹੈ। ੨. ਦੇਖੋ, ਕਰਤਾਰ ਚਿੱਤ ਆਵੇ.


ਦੇਖੋ, ਗੁਰਦੁਆਰਾ ਅਤੇ ਗੁਰੁਦ੍ਵਾਰਾ। ੨. ਗੁਰੂ ਦੀ ਮਾਰਫਤ. ਗੁਰੂ ਦੇ ਜਰਿਯੇ (ਰਾਹੀਂ). "ਗੁਰੂਦੁਆਰੈ ਦੇਵਸੀ." (ਓਅੰਕਾਰ) "ਗੁਰੂਦੁਆਰੈ ਸੋਈ ਬੂਝੈ." (ਸਾਰ ਅਃ ਮਃ ੩)


ਸੰਗ੍ਯਾ- ਸਤਿਗੁਰੂ ਦਾ ਉਪਦੇਸ਼. ਗੁਰਸਿਖ੍ਯਾ. ਦੇਖੋ, ਗੁਰਉਪਦੇਸ਼.


ਜਿਲਾ ਲਹੌਰ, ਥਾਣਾ ਮੁਜ਼ੰਗ ਦਾ ਇੱਕ ਪਿੰਡ, ਜੋ ਸਟੇਸ਼ਨ ਲਹੌਰ ਛਾਵਨੀ ਤੋਂ ਦੱਖਣ ਵੱਲ ਡੇਢ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਨੈਰਤ ਕੋਣ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਮੁਜ਼ੰਗ ਤੋਂ ਚੱਲਕੇ ਇੱਥੇ ਠਹਿਰੇ ਹਨ. ਗੁਰਦ੍ਵਾਰਾ ਬਹੁਤ ਸੁੰਦਰ ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ. ਅੱਠ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਲ ਹੈ. ਮਾਘ ਬਦੀ ਏਕਮ ਨੂੰ ਮੇਲਾ ਹੁੰਦਾ ਹੈ.


ਦੇਖੋ, ਗਰੂਰ.


ਫ਼ਾ. [گُریخن] ਭੱਜਣਾ. ਦੌੜਨਾ। ੨. ਟਲਣਾ.


ਸੰਗ੍ਯਾ- ਗੁਲੀਖ਼ੇਲ. ਪਠਾਣਾਂ ਦੀ ਇੱਕ ਜਾਤਿ, ਜੋ ਕਾਸਿਮਖ਼ੇਲ ਦੀ ਸ਼ਾਖ਼ ਹੈ. "ਗੁਰੇਖੇਲ ਮਹਮੰਦ ਲੇਜਾਕ ਧਾਏ." (ਚਰਿਤ੍ਰ ੯੬)