ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حیدر] ਹ਼ੈਦਰ. ਸੰਗ੍ਯਾ- ਸ਼ੇਰ. ਸਿੰਘ। ੨. ਮੁਹ਼ੰਮਦ ਸਾਹਿਬ ਦੇ ਜਵਾਈ ਹਜਰਤ ਅਲੀ ਦਾ ਭੀ ਇਹ ਉਪਨਾਮ ਹੈ.


ਇਸ ਨਾਮ ਦੇ ਦੋ ਪ੍ਰਸਿੱਧ ਸ਼ਹਿਰ ਹਨ. ਇਕ ਸਿੰਧ ਵਿੱਚ, ਦੂਜਾ ਦੱਖਨ ਵਿੱਚ, ਜੋ ਨਿਜਾਮ ਦੀ ਰਾਜਧਾਨੀ ਹੈ.


ਵਿ- ਹੈਦਰ (ਅ਼ਲੀ) ਦੇ ਨਾਉਂ ਦਾ ਝੰਡਾ. ਅਲੀ ਦਾ ਨਿਸ਼ਾਨ. ਮਜਹਬੀ ਜੰਗ (ਜਹਾਦ) ਕਰਨ ਲਈ ਮੁਸਲਮਾਨਾਂ ਦਾ ਖੜਾ ਕੀਤਾ ਨਿਸ਼ਾਨ। ੨. ਬੰਦੇ ਬਹਾਦੁਰ ਦੇ ਪੰਜਾਬ ਵਿੱਚ ਦੜਕਣ ਵੇਲੇ ਸਾਰਾ ਮਾਝਾ ਮੁਗਲ ਰਾਜ ਦੇ ਵਿਰੁੱਧ ਉਠ ਪਿਆ ਸੀ. ਲਹੌਰ ਦੇ ਸੂਬੇ ਦੀ ਕਮਜ਼ੋਰੀ ਵੇਖਕੇ ਮੁਲਾਣਿਆਂ ਨੇ ਸਿੱਖਾਂ ਦਾ ਮੁਕਾਬਲਾ ਕਰਨ ਲਈ ਅਗਵਾਈ ਆਪਣੇ ਹੱਥ ਲੈ ਲਈ ਅਤੇ ਆਪਣੀ ਫੌਜ ਦੇ ਅੱਗੇ ਅੱਗੇ ਹੈਦਰੀ ਝੰਡਾ ਕੀਤਾ. ਇਸ ਜੰਗ ਦਾ ਨਾਉਂ ਹੀ "ਹੈਦਰੀ ਝੰਡੇ ਵਾਲਾ ਜੰਗ" ਹੋ ਗਿਆ. ਇਹ ਘਟਨਾ ਸੰਮਤ ੧੭੬੭ ਦੀ ਹੈ. ਦੇਖੋ, ਇਸਲਾਮ ਖ਼ਾਂ.


ਤ੍ਰਿਤੀਯ (ਪ੍ਰਥਮ) ਪੁਰਖ ਦਾ ਬਹੁ ਵਚਨ. ਹੈਂ. "ਹੈਨਿ ਵਿਰਲੇ ਨਾਹੀ ਘਣੇ." (ਸਵਾ ਮਃ ੧) ੨. ਦੇਖੋ, ਹਾਯਨ.


ਅ਼. [حیف] ਹ਼ੈਫ਼. ਸੰਗ੍ਯਾ- ਸ਼ੋਕ. ਅਫਸੋਸ. "ਹੈ ਸਦ ਹੈਫ ਜੁ ਕਰੀ ਕਮਾਈ." (ਨਾਪ੍ਰ) ੨. ਜੁਲਮ। ੩. ਵ੍ਯ- ਧਿੱਕਾਰ. ਲਾਨਤ.