ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. परम्. ਵ੍ਯ- ਅਨੰਤਰ. ਪਿੱਛੋਂ। ੨. ਕੇਵਲ ਫ਼ਕ਼ਤ਼। ੩. ਸੰਬੰਧ। ੪. ਦੇਖੋ, ਪਰਮ.


ਉਪਰੰਗ ਦਾ ਸੰਖੇਪ. ਸੰਗ੍ਯਾ- ਪ੍ਰਧਾਨ ਰੰਗਾਂ ਦੇ ਮੇਲ ਤੋਂ ਬਣਿਆ ਹੋਇਆ ਰੰਗ. "ਰੰਗ ਪਰੰਗ ਅਨੇਕ ਨ ਜਾਪਨਿ ਕਰਤਬਾ." (ਵਾਰ ਰਾਮ ੨. ਮਃ ੫)


ਸੰ. ਵਿ- ਵੈਰੀਆਂ ਨੂੰ ਤਪਾਉਣ ਵਾਲਾ। ਜਿਤੇਂਦ੍ਰਿਯ। ੩. ਸੰਗ੍ਯਾ- ਚਿੰਤਾਮਣਿ। ੪. ਅਰਜੁਨ.


ਵਿ- ਪਰਮਤਿਆਗੀ। ੨. ਪਰਿਤ੍ਯਾਗੀ (परित्यागिन्). ਤ੍ਯਾਗ ਕਰਨ ਵਾਲਾ. "ਸਰਬ ਦੋਖ ਪਰੰਤਿਆਗੀ." (ਗਾਥਾ)


ਸੰ. ਵ੍ਯ- ਪਰ. ਕਿੰਤੁ. ਲੇਕਿਨ. ਮਗਰ.


ਫ਼ਾ. [پرندہ] ਸੰਗ੍ਯਾ- ਪਕ੍ਸ਼ੀ. ਪੰਛੀ. ਦੇਖੋ, ਪਰਿੰਦਾ "ਪਰੰਦਏ ਨ ਗਿਰਾਹ ਜਰ." (ਵਾਰ ਮਾਝ ਮਃ ੧) ਪੰਛੀਆਂ ਦੀ ਗੱਠ ਧਨ ਨਹੀਂ ਹੈ.


ਸੰ. ਸੰਗ੍ਯਾ- ਸਿਲਸਿਲਾ. ਇੱਕ ਪਿੱਛੋਂ ਦੂਜਾ, ਐਸਾ ਕ੍ਰਮ। ੨. ਵੰਸ਼। ੩. ਕਸ੍‍ਤੂਰੀ. ਮੁਸ਼ਕ.


ਸੰ. ਸੰਗ੍ਯਾ- ਸਿਲਸਿਲਾ। ੨. ਪੁਰਾਣੀ ਚਲੀਆਉਂਦੀ ਪਰਿਪਾਟੀ.