ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ہیبت] ਸੰਗ੍ਯਾ- ਡਰ. ਭਯ (ਭੈ). ੨. ਰੁਅ਼ਬ (ਰੋਬ). ਦਬਦਬਾ.


ਸੰ. ਵਿ- ਹੇਮ (ਸੁਵਰਣ) ਦਾ ਬਣਿਆ ਹੋਇਆ.#"ਸੀਸ ਪੈ ਹੈਮ ਸੁ ਨੀਕੇ ਹੈ ਢਾਰੀ." (ਨਾਪ੍ਰ)#੨. ਹਿਮ (ਬਰਫ) ਦਾ ਵਿਕਾਰ.


ਸੰਗ੍ਯਾ- ਹਯ (ਅਸ਼੍ਵ) ਮੇਧ. ਦੇਖੋ, ਅਸ਼੍ਵਮੇਧ.


ਸੰ. ਹਿਮਾਚਲ. ਹਿਮ (ਬਰਫ) ਦਾ ਪਹਾੜ. ਹਿਮਾਲਯ.


ਹਿਮਾਲਯ ਵਿੱਚ. "ਤਨੁ ਹੈਮੰਚਲਿ ਗਾਲੀਐ." (ਸ੍ਰੀ ਅਃ ਮਃ ੧)


ਦੇਖੋ, ਹਯਾਤ.


ਵਿ- ਹਯਾਤ (ਜੀਵਨ) ਵਾਲਾ. ਜਿਉਂਦਾ. ਦੇਖੋ, ਹਯਾਤੀ.


ਅ਼. [حیرت] ਹ਼ੈਰਤ. ਸੰਗ੍ਯਾ- ਹੈਰਾਨੀ. ਆਸ਼ਚਰਯਤਾ. "ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ." (ਗੂਜ ਮਃ ੫) ਉਨ੍ਹਾਂ ਦੀ ਹੈਰਤ ਦੀ ਕੁਛ ਹੱਦ ਨਾ ਰਹੀ.


ਵਿ- ਹੈਰਤ (ਹੈਰਾਨੀ) ਵਾਲਾ. ਚਕਿਤ.