ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کاشغر] ਕਾਸ਼ਗਰ. ਤੁਰਕਿਸਤਾਨ ਦੇ ਪੂਰਵ ਵੱਲ ਇੱਕ ਸ਼ਹਿਰ. "ਕਾਸ- ਕਾਰ ਕੋ ਸਾਹਿਕ ਜਨਿਯਤ." (ਚਰਿਤ ੫) ੨. ਕਾਸਗਰ ਦੇ ਰਹਿਣ ਵਾਲਾ. "ਕਬੋਜ ਕਾਸਕਾਰੀ ਕੇ." (ਕਲਕੀ)


ਸੰ. ਕਾਸ੍ਠ. ਸੰਗ੍ਯਾ- ਕਾਠ. ਲੱਕੜ. "ਸੂਕੇ ਕਾਸਟ ਹਰਿਆ." (ਸੋਦਰੁ) ੨. ਦੇਖੋ, ਕਸ੍ਟ. "ਪ੍ਰੇਤਪਿੰਜਰ ਮਹਿ ਕਾਸਟੁ ਭਇਆ." (ਰਾਮ ਅਃ ਮਃ ੧)


ਸੰ. ਕਾਸ੍ਠ. ਸੰਗ੍ਯਾ- ਕਾਠ. ਲੱਕੜ.


ਬੰਦੂਕ਼, ਜਿਸ ਦੇ ਕਾਠ ਦਾ ਕੁੰਦਾ ਹੈ, ਕਾਠ ਦੀ ਪਿੱਠ ਵਾਲੀ. (ਸਨਾਮਾ)


ਦੇਖੋ, ਬੇਸਟੰ.


ਦੇਖੋ, ਕਾਸ੍ਠਾ.


ਦੇਖੋ, ਕਾਸਟ.