ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੁਝਜਾਣਾ. ਬੁਝਾਉਣਾ. ਜਿਵੇਂ- ਦੀਵਾ ਗੁਲ ਹੋ ਗਿਆ, ਚਰਾਗ ਗੁਲ ਕਰਦੇਓ.


ਦੇਖੋ, ਗੁਲਿਕਾ.


ਸੰਗ੍ਯਾ- ਸੂਈ ਨਾਲ ਵਸਤ੍ਰ ਪੁਰ ਫੁੱਲਾਂ ਦੀ ਰਚਨਾ। ੨. ਰੰਗ ਅਥਵਾ ਚਿਤ੍ਰਕੇ ਫੁੱਲਾਂ ਦੇ ਬਣਾਉਣ ਦੀ ਕ੍ਰਿਯਾ.


ਫ਼ਾ. [گُل قند] ਸੰਗ੍ਯਾ- ਗੁਲ (ਗੁਲਾਬ) ਦੇ ਫੁੱਲ ਅਤੇ ਕੰਦ (ਖੰਡ) ਤੋਂ ਬਣਿਆ ਹੋਇਆ ਇੱਕ ਪਦਾਰਥ, ਜੋ ਬਹੁਤ ਰੋਗਾਂ ਵਿੱਚ ਵਰਤੀਦਾ ਹੈ. ਚੇਤੀ ਗੁਲਾਬ ਅਤੇ ਪਹਾੜੀ ਸੇਵਤੀ (ਸਫ਼ੇਦ ਗੁਲਾਬ) ਦੀ ਗੁਲਕ਼ੰਦ ਉੱਤਮ ਹੁੰਦੀ ਹੈ.