ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ੨੪ ਸੈਕਂਡ (seconz) ਦਾ ਸਮਾ. "ਪਲ ਭੀਤਰਿ ਤਾਕਾ ਹੋਇ ਉਧਾਰ." (ਸੁਖਮਨੀ) ੨. ਮਾਸ. ਮਾਂਸ. "ਬਹੁ ਭੂਤ ਪਿਸਾਚਨ ਕਾਕਨ ਡਾਕਨਿ ਤੋਖ ਕਰੈ ਪਲ ਮੇ ਪਲ ਸੋਂ." (ਕ੍ਰਿਸਨਾਵ) ੩. ਚਾਰ ਤੋਲਾ ਭਰ ਵਜ਼ਨ। ੪. ਤਰਾਜ਼ੂ. ਤੁਲਾ। ੫. ਤਰਾਜ਼ੂ ਦਾ ਪਲੜਾ। ੬. ਅੱਖ ਦਾ ਪੜਦਾ, ਪਲਕ। ੭. ਮੂਰਖ.


ਸੰ. ਸੰਖ੍ਯਾ- ਅੰਨ ਰੱਖਣ ਦਾ ਕੋਠਾ. ਬਖਾਰ। ੨. ਫਲਾਂ ਨੂੰ ਘਾਹ ਫੂਸ ਆਦਿ ਵਿੱਚ ਰੱਖਕੇ ਪਕਾਉਣ ਦੀ ਕ੍ਰਿਯਾ.