ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਔਰ. ਅਤੇ. ਪਰੰਤੁ। ੨. ਸੇ. ਤੋਂ. "ਸਤਿਗੁਰ ਹਥਿ ਕੁੰਜੀ ਹੋਰਤੁ ਦਰ ਖੁਲੈ ਨਾਹੀ." (ਮਾਝ ਅਃ ਮਃ ੩) ੩. ਸਰਵ- ਤ੍ਵ. ਤੇਰਾ. "ਤੁ ਘਰ." (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਸੰ. ਵ੍ਯ- ਕਿੰਤੁ। ੫. ਭੇਦ। ੬. ਧਾਰਣ.


ਸਰਵ- ਤੇਰਾ. ਤੇਰੇ. "ਤੁਅ ਚਰਨ ਆਸਰੋ, ਈਸ." (ਸਾਰ ਮਃ ੫) ੨. ਤੈਨੂ. ਤੁਝੇ. "ਤੁਅ ਨਿਰਖਤ ਰਹੈ ਜੀਉ." (ਸ. ਕਬੀਰ)


ਸਰਵ- ਤ੍ਵੰ. ਤੂ. "ਸਮਸਤੁਆ ਪ੍ਰਧਾਨੰ." (ਗ੍ਯਾਨ)


ਫ਼ਾ. [توانا] ਤਵਾਨਾ. ਸਿੰਧੀ. ਤਵਾਨੋ. ਵਿ- ਤ਼ਾਕ਼ਤਵਰ. ਪ੍ਰਬਲ. ਸ਼ਕਤਿਮਾਨ. ਇਸ ਦਾ ਮੂਲ ਤਵਾਨਿਸ਼੍ਵਨ (ਤ਼ਾਕ਼ਤ ਰੱਖਣਾ) ਹੈ. "ਮਨ ਤੁਆਨਾ, ਤੂ ਕੁਦਰਤੀ ਆਇਆ." (ਵਾਰ ਮਲਾ ਮਃ ੧)


ਦੇਖੋ, ਤਾਮ ੪.


ਦੇਖੋ, ਤੁਅ.


ਸਰਵ- ਤੁਹੀ. ਕੇਵਲ ਤੂ. "ਏਕ ਤੁਈ ਏਕ ਤੁਈ." (ਵਾਰ ਮਾਝ ਮਃ ੧) ੨. ਦੇਖੋ, ਤੂਈ.


ਸੰ. ਤੁਸ. ਸੰਗ੍ਯਾ- ਅੰਨ ਦੇ ਉੱਪਰਲਾ ਛਿਲਕਾ. ਤੁਹ. ਤੂਹੜ. "ਜਰਗੇ ਮਨੋ ਪਾਵਕ ਬੀਚ ਤੁਸਾ." (ਕ੍ਰਿਸਨਾਵ) ੨. ਆਂਡੇ ਦਾ ਛਿਲਕਾ। ੩. ਸੰ. तुष्. ਧਾ- ਤ੍ਰਿਪਤ ਹੋਣਾ, ਤ੍ਰਿਪਤ ਕਰਨਾ. ਇਸੇ ਤੋਂ ਤੁਸਣਾ ਤੁਸ੍ਟਿ ਤੋਸ ਆਦਿ ਸ਼ਬਦ ਬਣਦੇ ਹਨ.


ਤੁਸ੍ਟ (ਪ੍ਰਸੰਨ) ਹੋਵੇਂ. ਦੇਖੋ, ਤੁਸ ੩. "ਜਾ ਤੂੰ ਤੁਸਹਿ ਮਿਹਰਬਾਨ!" (ਵਾਰ ਗੂਜ ੨. ਮਃ ੫)