ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੀਰ ਦਾ ਪਿਤਾ. "ਜੂਨ ਜਾਟ ਕੀ ਤਿਨ ਧਰੀ ਮ੍ਰਿਤਮੰਡਲ ਮੇ ਆਇ। ਚੂਚਕ ਕੇ ਉਪਜੀ ਭਵਨ ਹੀਰ ਨਾਮ ਧਰਵਾਇ." (ਚਰਿਤ੍ਰ ੯੮) ਦੇਖੋ, ਹੀਰ.


ਕੁੱਕੜ ਦਾ ਬੱਚਾ. ਇਹ ਚੂਜ਼ਹ ਦਾ ਹੀ ਪੰਜਾਬੀ ਵਿੱਚ ਰੂਪਾਂਤਰ ਹੈ. ਦੇਖੋ, ਚੂਜ਼ਾ.


ਸੰ. चुचुक ਚੂਚੁਕ. ਸੰਗ੍ਯਾ- ਸ੍ਤਨ (ਮੰਮੇ) ਦੇ ਸਿਰ ਦੀ ਡੋਡੀ, ਜਿਸ ਨੂੰ ਬੱਚਾ ਮੂੰਹ ਵਿੱਚ ਲੈ ਕੇ ਦੁੱਧ ਚੁੰਘਦਾ ਹੈ. Nipple.


ਫ਼ਾ. [چوُزہ] ਕੁੱਕੜ (ਮੁਰਗ਼ੇ) ਦਾ ਬੱਚਾ. Chicken.