ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੁਸ੍ਟ ਅਤੇ ਤੁਸ੍ਟਿ.; ਦੇਖੋ, ਤੁਸ੍ਟਿ. "ਸਰਵ ਚਰਾਚਰਰੂਪਾ ਤੁਸ੍ਟੀ." (ਗੁਪ੍ਰਸੂ)


ਕ੍ਰਿ- ਤੁਸ੍ਟ ਹੋਣਾ. ਪ੍ਰਸੰਨ ਹੋਣਾ. ਰੀਝਣਾ। ੨. ਤ੍ਰਿਪਤ ਹੋਣਾ. ਦੇਖੋ, ਤੁਸ ੩.


ਦੇਖੋ, ਤੁਖਾਨਲ.


ਸੰ. ਤੁਸਾਰ. ਸੰਗ੍ਯਾ- ਹਿਮ. ਬਰਫ਼. ਹਵਾ ਵਿੱਚ ਜਲ ਦੇ ਕਣਕੇ ਪਾਲੇ ਨਾਲ ਗਾੜ੍ਹੇ ਹੋਕੇ ਜੋ ਬਰਸਦੇ ਹਨ, ਉਸ ਦੀ ਤੁਸਾਰ ਸੰਗ੍ਯਾ ਹੈ. "ਧਰਨੀ ਪਰ ਆਨ ਤੁਸਾਰ ਪਰ੍ਯੋ ਹੈ." (ਚੰਡੀ ੧) ੨. ਪਾਲਾ. ਠੰਢ। ੩. ਦੇਖੋ, ਤੁਖਾਰ.


ਸੰਗ੍ਯਾ- ਤੁਸਾਰ (ਬਰਫ਼) ਦਾ ਵੈਰੀ ਤਾਪ. ਗਰਮੀ। ੨. ਨਦੀ, ਜਿਸ ਦੇ ਵੇਗ ਨਾਲ ਬਰਫ਼ ਪਘਰ ਜਾਂਦੀ ਹੈ. (ਸਨਾਮਾ) ੩. ਸੂਰਜ.


ਸੰਗ੍ਯਾ- ਤੁਸਾਰ (ਬਰਫ਼) ਦਾ ਅਦ੍ਰਿ (ਪਹਾੜ) ਹਿਮਾਲਯ.


ਸਰਵ- ਤੁਸਾਂ ਦਾ. ਆਪ ਦਾ. ਆਪ ਦੀ. ਤੁਹਾਡਾ. ਤੁਹਾਡੀ." "ਸੇਵਾ ਕਰੀ ਤੁਸਾੜੀਆ." (ਵਾਰ ਰਾਮ ੨. ਮਃ ੫)