ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [سربستہ] ਵਿ- ਜਿਸ ਦਾ ਸਿਰ ਬੰਨ੍ਹਿਆ ਹੋਇਆ ਹੈ। ੨. ਪੋਸ਼ੀਦਾ. ਗੁਪਤ.


ਵਿ- ਸਭ ਨੂੰ ਸ- ਆਧਾਰ ਕਰਨ ਵਾਲਾ. ਸਭ ਨੂੰ ਆਸਰਾ ਦੇਣ ਵਾਲਾ. "ਪਰਉਪਕਾਰੀ ਸਰਬਸਧਾਰੀ." (ਦੇਵ ਮਃ ੫) ੨ਸਰਵਸ੍ਵਧਾਰੀ. ਸਭ ਧਨ ਮਾਲ ਰੱਖਣ ਵਾਲਾ.


ਸੰ. ਸਰ੍‍ਵਸ੍ਵ. ਸੰਗ੍ਯਾ- ਸਾਰਾ ਧਨ ਪਦਾਰਥ. ਸਾਰੀ ਵਿਭੂਤਿ. "ਕਰ ਗਹਿ ਲੀਨੇ ਸਰਬਸੁ ਦੀਨੇ." (ਸੋਰ ਮਃ ੫) ੨. ਸਰਵ ਰਸ. ਸਾਰੇ ਰਸ. "ਸਰਬਸੁ ਛੋਡਿ ਮਹਾਰਸ ਪੀਜੈ." (ਗਉ ਕਬੀਰ)


ਸਦਾ ਸੌਭਾਗ੍ਯਵਤੀ. ਜੋ ਕਦੇ ਵਿਧਵਾ ਨਹੀਂ ਹੁੰਦੀ. "ਹਰਿ ਕੀ ਨਾਰਿ ਸੁ ਸਰਬ ਸੁਹਾਗਣਿ." (ਸੂਹੀ ਛੰਤ ਮਃ ੧)


ਸੰਗ੍ਯਾ- ਸਾਰੇ ਸੁੱਖਾਂ ਵਿਚੋਂ ਸਾਰ ਸੁਖ. ਆਤਮ ਆਨੰਦ। ੨. ਅਕ੍ਸ਼੍ਯ ਸੁਖ. ਅਵਿਨਾਸ਼ੀ ਸੁਖ.


ਸਰਵਸ੍ਵ. ਦੇਖੋ, ਸਰਬਸੁ. "ਮੇਰੇ ਸਰਬਸੋ ਗੋਬਿੰਦ." (ਕਾਨ ਮਃ ੫)


ਸਰ੍‍ਵ (ਸਭ) ਦੀ ਰਾਇ. ਸਭ ਦੀ ਸਲਾਹ। ੨. ਸਭ ਦੀ ਏਕ ਮਤਿ.