ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਯ (ਘੋੜਾ) ਵਰ (ਉੱਤਮ). ਸੁੰਦਰ ਘੋੜੇ. "ਕਨਿਕ ਕਾਮਿਨੀ ਹੈਵਰ ਗੈਵਰ." (ਸੋਰ ਅਃ ਮਃ ੫)


ਅ਼. [حیوان] ਹ਼ਯਵਾਨ. ਵਿ- ਜਾਨਦਾਰ. ਜੀਵਨ ਸਹਿਤ। ੨. ਸੰਗ੍ਯਾ- ਜੀਵ. "ਹੈਵਾਨ ਹਰਾਮ ਕੁਸਤਨੀ." (ਤਿਲੰ ਮਃ ੫)


ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ.


ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ.


ਸੰ. अंहक्रति ਅਹੰਕ੍ਰਿਤਿ. ਅਹੰਕਾਰ. ਅਭਿਮਾਨ। ੨. ਅਹੰਤਾ (ਹੌਮੈ) ਨਾਲ ਹੋਈ ਆਕੜ.