ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਵਾਕ੍ਸ਼ ੪.


ਫ਼ਾ. [گُلزار] ਗੁਲਜ਼ਾਰ. ਸੰਗ੍ਯਾ- ਫੁੱਲਾਂ ਦੀ ਜਗਾ. ਪੁਸਪਵਾਟਿਕਾ. ਫੁਲਵਾੜੀ.


ਇਸ ਧਰਮਵੀਰ ਨੇ ਕਲਗੀਧਰ ਤੋਂ ਅਮ੍ਰਿਤ ਛਕਿਆ ਸੀ, ਇਹ ਭਾਈ ਮਨੀ ਸਿੰਘ ਜੀ ਦਾ ਸੰਗੀ ਸੀ. ਇਹ ਭਾਈ ਸਾਹਿਬ ਦੇ ਨਾਲ ਹੀ ਲਹੌਰ ਸ਼ਹੀਦ ਹੋਇਆ. ਇਸ ਦੀ ਸਮਾਧਿ ਭੀ ਕਿਲੇ ਪਾਸ ਭਾਈ ਮਨੀ ਸਿੰਘ ਜੀ ਦੇ ਸ਼ਹੀਦਗੰਜ ਕੋਲ ਹੈ.


ਸੰਗ੍ਯਾ- ਗੁੰਝਲ. ਘੋਲਗੱਠ। ੨. ਪੇਚਦਾਰ ਔਖੀ ਬਾਤ। ੩. ਬੁਝਾਰਤ. ਅਦ੍ਰਿਸ੍ਟਕੂਟ.


ਕ੍ਰਿ- ਉਲਝਣਾ. ਗੁੰਝਲ ਵਿੱਚ ਪੈਣਾ.


ਸੰਗ੍ਯਾ- ਫੁੱਲਾਂ ਦੀ ਵਰਖਾ। ੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. ਫੁੱਲਝੜੀ.


ਫ਼ਾ. [گُلدستہ] ਸੰਗ੍ਯਾ- ਫੁੱਲਾਂ ਦਾ ਇਕਤ੍ਰ ਕੀਤਾ ਗੁੱਛਾ.


ਫੂਲਦਾਨ. ਫੁੱਲ ਰੱਖਣ ਦਾ ਧਾਤੁ ਅਥਵਾ ਕੱਚ ਚੀਨੀ ਆਦਿਕ ਦਾ ਪਾਤ੍ਰ.