ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਲਕ ੧. "ਪਲਕਾ ਨ ਲਾਗੈ ਪ੍ਰਿਅਪ੍ਰੇਮ ਪਾਗੈ." (ਆਸਾ ਛੰਤ ਮਃ ੫) ੨. ਪਰ੍‍ਯਕ. ਪਲੰਘ. "ਪਲਕੈਂ ਨ ਲਗੈਂ ਪਲਕਾ ਪੈ ਪਰੇ." (ਚਰਿਤ੍ਰ ੧੮੦)


ਸੰਗ੍ਯਾ- ਪਲਮਾਤ੍ਰ ਸਮਾਂ। ੨. ਅੱਖ ਝਮਕਣ ਦਾ ਵੇਲਾ. ਕਣ. ਅੱਖ ਦਾ ਫੋਰ.


ਸੰਗ੍ਯਾ- ਛੋਟਾ ਮੰਜਾ. ਪੰਘੂੜੀ.


ਦੋਖੇ, ਪਲੰਘ.