ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਯੁਗਯੁਗਾਂਤਰ ਮੇਂ, ਭਾਵ- ਸਰਵਕਾਲ ਮੇਂ, "ਜੁਗਹ ਜੁਗੰਤਰਿ ਭਗਤ ਤੁਮਾਰੇ." (ਵਡ ਛੰਤ ਮਃ ੧)


ਯੁਗ ਪ੍ਰਯੰਤ. ਯੁਗ ਤੀਕ.


ਦੇਖੋ, ਜੁਗਹ ਜੁਗ.


ਜਗਤ ਦੇ ਲੋਕਾਂ ਦਾ ਸਮੁਦਾਯ. "ਸਤਿਗੁਰਿ ਖੇਮਾ ਤਾਣਿਆ ਜੁਗਜੂਥ ਸਮਾਣੇ" (ਸਵੈਯੇ ਮਃ ੪. ਕੇ) ਸਤਿਗੁਰੂ ਦੇ ਸਾਯਵਾਨ ਹੇਠ ਸਭ ਸਮਾ ਗਏ.


ਦੇਖੋ, ਯੁੰਜਨਾਜੋਗੀ. "ਤੂ ਆਪੇ ਹੀ ਜੁਗਜੋਗੀਆ." (ਵਾਰ ਕਾਨ ਮਃ ੪)


ਯੋਗਿਨੀ. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਘੋਰ ਦੇਵੀ. "ਜਯ ਜੰਪਹੁ ਜੁੱਗਣ ਜੂਹ ਜੁਅੰ." (ਅਕਾਲ)