ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੁਸੀਂ. ਆਪ ਨੇ. ਤੁਸਾਂ ਨੂੰ. ਧੁਆਂਨੂੰ. "ਤੁਸਾ ਕਿਉਕਰਿ ਮਿਲਿਆ ਪ੍ਰਭੁ ਆਇ?" (ਸ੍ਰੀ ਮਃ ੪)


ਤੁਸ੍ਟ (ਪ੍ਰਸੰਨ) ਹੋਕੇ. ਰੀਝਕੇ. ਦੇਖੋ, ਤੁਸ ੩. "ਗੁਰਿ ਪੂਰੇ ਤੁਸਿ ਦੀਆ." (ਸੋਰ ਮਃ ੫) "ਤੁਸਿ ਆਪੇ ਲਇਅਨੁ ਛਡਾਇ." (ਸ੍ਰੀ ਮਃ ੫. ਪੈਪਾਇ) "ਟੇਕ ਸਤਿਗੁਰਿ ਦਿਤੀ ਤੁਸਿਕੈ." (ਸੂਹੀ ਛੰਤ ਮਃ ੫)


ਸਰਵ- ਆਪ. ਤੁਮ. ਤੂੰ ਦਾ ਬਹੁ ਵਚਨ. "ਤੁਸੀਂ ਭੋਗਹੁ ਭੁੰਚਹੁ ਭਾਈ ਹੋ." (ਸ੍ਰੀ ਮਃ ੫. ਪੈਪਾਇ)


ਸੰਗ੍ਯਾ- ਤੁਸ. ਫੂਸ. ਛਿਲਕਾ. "ਤੁਹ ਮੂਸਲਹਿ ਛਰਾਇਆ." (ਟੋਡੀ ਮਃ ੫) "ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ, ਪਲੈ ਕਿਛੂ ਨ ਪਾਇ." (ਸੋਰ ਮਃ ੩) ੨. ਸਰਵ- ਤੁਝੇ. ਤੈਨੂੰ


ਸਰਵ- ਤੈਨੂੰ. ਤੁਝੇ. "ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ." (ਜਪੁ)