ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਭਵਤੁ. ਹੋਵੇ। ੨. ਸੰ. ਵ੍ਯ- ਸੰਬੋਧਨ. "ਲਾਲਚ ਛੋਡਹੁ ਅੰਧਹੋ." (ਆਸਾ ਅਃ ਮਃ ੧) ੩. ਭਵਿਸ਼੍ਯਤ ਬੋਧਕ. "ਮੁਝ ਤੇ ਕਛੂ ਨ ਹੂਆ, ਹੋ ਨ." (ਆਸਾ ਛੰਤ ਮਃ ੫)


ਹੋਣ ਦਾ ਭਵਿਸ਼੍ਯਤ ਕਾਲ. ਹੋਵੇਗਾ.


ਭਇਆ. ਹੂਆ. "ਹੋਆ ਆਪਿ ਦਇਆਲੁ." (ਵਾਰ ਗੂਜ ੨. ਮਃ ੫)


ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)


ਹੋਗਈ. ਜਹੂਰ ਵਿਚ ਆਈ. "ਐਸੀ ਹੋਇਪਰੀ." (ਸਾਰ ਮਃ ੫. ਪੜਤਾਲ)


ਹੋਣ ਵਾਲਾ. ਹੋਣ ਯੋਗ। ੨. ਹੋਇਗਾ. ਹੋਵੇਗਾ। ੩. ਹੁੰਦਾ ਹੈ. "ਜੋ ਕਿਛੁ ਕਰਹਿ ਸੋਈ ਪਰੁ ਹੋਇਬਾ." (ਪ੍ਰਭਾ ਮਃ ੧)


ਦੇਖੋ, ਕਿੰਬਾ ਅਤੇ ਮਹੋਇ.


ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ.


ਹੋਵਸਿ. ਹੋਵੇਗਾ. ਭਵਿਸ਼੍ਯਤਿ. "ਜੋ ਤਿਸੁ ਭਾਵੈ ਸੋ ਭਲ ਹੋਸ." (ਪ੍ਰਭਾ ਮਃ ੫) ੨. ਫ਼ਾ. [ہوش] ਹੋਸ਼. ਸੰਗ੍ਯਾ- ਜਾਨ. ਰੂਹ। ੩. ਬੁੱਧਿ. ਅਕਲ. "ਹੋਸ ਭਈ ਫਰਮੋਸ ਸਭੈ." (ਨਾਪ੍ਰ)