ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪਲ- ਅਚਨ. ਮਾਸ ਚੂੰਡਣਾ। ੨. ਚਿਮਟਣਾ. ਚੰਬੜਨਾ। ੩. ਖਚਿਤ ਹੋਣਾ. ਲਿਵਲੀਨ ਹੋਣਾ. ਲੰਪਟ ਹੋਣਾ.


ਸੰ. ਸੰਗ੍ਯਾ- ਪਲ (ਮਾਸ) ਚਰਣ (ਖਾਣ) ਵਾਲਾ. ਮਾਸ ਅਹਾਰੀ ਜੀਵ। ੨. ਰਾਖਸ.


ਪਲਚਦਾ ਹੈ. ਲੰਪਟ ਹੁੰਦਾ ਹੈ. ਦੇਖੋ, ਪਲਚਨਾ. "ਹੇਤੇ ਪਲਚਾਈ." (ਵਡ ਛੰਤ ਮਃ ੩)


ਕ੍ਰਿ. ਵਿ- ਲੰਪਟ ਹੋਕੇ. "ਪਲਚਿ. ਪਲਚਿ ਸਗਲੀ ਮੁਈ." (ਮਾਝ ਬਾਰਹਮਾਹਾ)