ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [یلہ] ਯਲਹ. ਸੰਗ੍ਯਾ- ਰਿਹਾਈ. ਛੁਟਕਾਰਾ। ੨. ਵੇਸ਼੍ਯਾ. ਕੰਚਨੀ। ੩. ਨੱਠਦਾ ਹੋਇਆ। ੪. ਟੇਢਾ. ਕੁਟਿਲ। ੫. ਮੂਰਖ। ੬. ਦੇਖੋ, ਯਲ.
ਸੰ. ਸੰਗ੍ਯਾ- ਜੌਂ। ੨. ਅੰਨ ਦਾ ਦਾਣਾ। ੩. ਇੱਕ ਮਿਣਤੀ, ਜੋ ਇੱਚ ਦੀ ਇੱਕ ਤਿਹਾਈ ਹੈ। ੪. ਦੇਖੋ, ਜਵ.
ਸੰ. ਸੰਗ੍ਯਾ- ਯੂਨਾਨ ਦੇਸ਼ Greece. ਫ਼ਾ. [یۇنان] ੨. ਯੂਨਾਨ ਦੇ ਰਹਿਣ ਵਾਲਾ. ਯੂਨਾਨੀ. Greek ੩. ਬਹੁਤ ਲੋਕ ਤੁਰਕ ਅਤੇ ਮੁਸਲਮਾਨ ਮਾਤ੍ਰ ਨੂੰ ਯਵਨ ਆਖਦੇ ਹਨ, ਪਰ ਵ੍ਯਾਕਰਣ ਦੇ ਆਚਾਰਯ ਪਾਣਿਨੀ ਨੇ ਯੂਨਾਨ ਅਤੇ ਯੂਨਾਨੀਆਂ ਲਈ ਯਵਨ ਸ਼ਬਦ ਵਰਤਿਆ ਹੈ. ਡਾਕਟਰ ਸਪੂਨਰ (Spooner) ਪਾਰਸੀਆਂ ਨੂੰ ਯਵਨ ਆਖਦਾ ਹੈ. ਮਿਲਟਨ ਆਦਿ ਪੱਛਮੀ ਕਵੀਆਂ ਨੇ ਯੂਨਾਨੀਆਂ ਲਈ Javan ਸ਼ਬਦ ਵਰਤਿਆ ਹੈ.¹ ੩. ਵੇਗ. ਤੇਜ਼ੀ। ੪. ਤੇਜ਼ ਘੋੜਾ.
ਸੰਗ੍ਯਾ- ਲਾਲ ਮਿਰਚ.
or, either
yak, Poephagus grunniens
a precious stone, garnet