ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦਸ਼ ਆਨਨ (ਮੁਖਾਂ) ਵਾਲਾ ਰਾਵਣ.


ਦੇਖੋ, ਦਾਸ ਦਸਾਕੀ.


ਪਿੰਗਲਸ਼ਾਸਤ੍ਰ ਅਨੁਸਾਰ ਅੱਠ ਗਣਾਂ ਦੇ ਅੱਠ, ਅਤੇ ਲਘੁ ਗੁਰੁ ਦੇ ਆਦਿ ਦੇ ਦੋ ਅੱਖਰ, ਜੋ ਛੰਦ ਵਿਦ੍ਯਾ ਦਾ ਮੂਲ ਹਨ-#ਮ ਭ ਜ ਸ ਨ ਯ ਰ ਤ ਲ ਗ.


ਸੰ. दशाश्वमेध. ਕਾਸ਼ੀ ਵਿੱਚ ਇੱਕ ਤੀਰਥ, ਜਿੱਥੇ ਰਾਜਾ ਦਿਵੋਦਾਸ ਦੀ ਸਹਾਇਤਾ ਨਾਲ ਬ੍ਰਹਮਾ੍ ਨੇ ਦਸ਼ ਅਸ਼੍ਵਮੇਧ ਯੱਗ ਕੀਤੇ ਸਨ। ੨. ਅਸ਼੍ਵਮੇਧ ਯਗ੍ਯ ਦੇ ਦਸ਼ ਭੇਦ:-#ਪ੍ਰਭੂ, ਵਿਭੂ, ਵ੍ਯਸ੍ਟਿ, ਵਿਧ੍ਰਿਤਿ, ਵ੍ਯਾਵ੍ਰਿਤਿ, ਊਰਜਸ੍ਵ, ਪਯਸ੍ਵਾਨ, ਬ੍ਰਹਮਵਰਚਸ, ਅਤਿਵ੍ਯਾਧਿ ਅਤੇ ਦੀਰਘ.


ਦੇਖੋ, ਦਸਹਰਾ। ੨. ਦ੍ਰਿਸ੍ਟਿ ਆਉਂਦਾ ਹੈ. ਦਿਖਾਈ ਦਿੰਦੀ ਹੈ. "ਸਭ ਤੇਰਾ ਖੇਲ ਦਸਾਹਰਾ ਜੀਉ." (ਮਾਝ ਮਃ ੫)


any of the first ten days of Muharram; usually plural ਦਹੇ period of annual mourning observed by Shia Muslims