ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅੰ. Platoon. ਸੰਗ੍ਯਾ- ਪੈਦਲ ਸੈਨਾ ਦਾ ਦਸ੍ਤਾ. "ਦੋ ਪਲਟਨ¹ ਪਹੁਚੈਂ ਇਸ ਕਾਲਾ." (ਗੁਪ੍ਰਸੂ) ਇਹ Battalion ਦਾ ਭੀ ਰੁਪਾਂਤਰ ਹੈ.


ਕ੍ਰਿ- ਪਰਿਵਰਤਨ. ਉਲਟਣਾ. ਹੇਠ ਉੱਤੇ ਕਰਨਾ। ੨. ਬਦਲਣਾ। ੩. ਮੁੜਨਾ. ਲੌਟਣਾ। ੪. ਕਿਸੇ ਬਚਨ ਅਥਵਾ ਨਿਯਮ ਤੋਂ ਫਿਰ ਜਾਣਾ.


ਸੰਗ੍ਯਾ- ਬਦਲਾ। ੨. ਪਲਟਣ ਦੀ ਕ੍ਰਿਯਾ। ੩. ਗਾਉਣ ਵੇਲੇ ਸ੍ਵਰਤਾਨ ਲੈਣੀ, ਉੱਚੇ ਸੁਰ ਤੀਕ ਜਾਕੇ ਫੇਰ ਯਥਾਕ੍ਰਮ ਹੇਠਲੇ ਸ੍ਵਰ ਵੱਲ ਪਲਟਣਾ। ੪. ਖੁਰਚਣਾ, ਜਿਸ ਨਾਲ ਤਵੇ ਉੱਪਰੋਂ ਰੋਟੀ ਪਲਟੀ ਜਾਵੇ.


ਕ੍ਰਿ. ਵਿ- ਲੌਟਕੇ. ਪਰਤਕੇ. "ਕਈ ਪਲਟਿ ਸੂਰਜ ਸਿਜਦਾ ਕਰਾਇ." (ਅਕਾਲ)#ਸੂਰਜ ਦੇ ਚੜ੍ਹਨ ਦੀ ਦਿਸ਼ਾ (ਪੂਰਵ) ਤੋਂ ਮੁਖ ਪਲਟਕੇ (ਪੱਛਮ ਵੱਲ) ਸਿਜਦਾ ਕਰਦੇ ਹਨ. "ਪਲਟਿ ਭਈ ਸਭ ਖੇਹ." (ਸ. ਕਬੀਰ)