ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅੰਤੜੀ ਤੋਂ ਮਲ ਰਿਗਾਉਣ ਵਾਲੀ ਦਵਾ. ਦਸ੍ਤਾਵਰ ਔਖਧਿ. ਦੇਖੋ, ਰਿਚਕ ੨। ੨. ਯੋਗਮਤ ਅਨੁਸਾਰ ਪ੍ਰਾਣਾਯਮ ਸਮੇਂ ਰੁਕੇ ਹੋਏ ਸ੍ਵਾਸਾਂ ਨੂੰ ਬਾਹਰ ਕੱਢਣਾ. "ਪੂਰਕ ਕੁੰਭਕ ਰੇਚ ਕਰੇਹੀਂ." (ਭਾਗੁ) "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧) ਸੰਗੀਤਮਤ ਅਨੁਸਾਰ ਨ੍ਰਿਤ੍ਯ ਸਮੇਂ ਅੰਗਾਂ ਦਾ ਪ੍ਰਸਾਰਣ (ਫੈਲਾਉਣਾ) ਹੈ.


ਫ਼ਾ. [ریز] ਇਹ ਰੇਖ਼ਤਨ ਦਾ ਅਮਰ ਹੈ. ਗਿਰਾ. ਡੋਲ੍ਹ। ੨. ਵਿ- ਗਿਰਾਣ ਵਾਲਾ. ਬਖੇਰਨ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਗੌਹਰਰੇਜ਼ (ਮੋਤੀ ਵਸਾਉਣ ਵਾਲਾ).


ਦੇਖੋ, ਨਜਲਾ.


ਫ਼ਾ. [ریزگی] ਸੰਗ੍ਯਾ- ਖੰਡ ਖੰਡ ਹੋਣ ਦਾ ਭਾਵ। ੨. ਰੁਪਯੇ ਆਦਿ ਦੀ ਭਾਨ.