ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گُللالہ] ਗੁਲ- ਲਾਲਹ. ਸੰਗ੍ਯਾ- ਲਾਲਹ (ਬੰਧੂਕ- ਦੁਪਹਿਰੀਏ) ਦਾ ਫੁੱਲ. ਦੇਖੋ, ਲਾਲਹ.


ਫ਼ਾ. [گُلُلالہرنگ] ਵਿ- ਲਾਲਹ (ਬੰਧੂਕ) ਦੇ ਫੁੱਲ ਜੇਹੇ ਰੰਗ ਵਾਲਾ. ਬਹੁਤ ਲਾਲ। ੨. ਭਾਵ- ਲਹੂ ਨਾਲ ਰੰਗੀਨ.


ਦੇਖੋ, ਗ਼ੱਲਾ. "ਅਧੁ ਗੁਲਾ ਚਿੜੀ ਕਾ ਚੁਗਣੁ." (ਵਾਰ ਮਲਾ ਮਃ ੧) ਇੱਕ ਅੱਧ ਦਾਣਾ. ਭਾਵ- ਬਹੁਤ ਥੋੜਾ। ੨. ਦੇਖੋ, ਗੁੱਲਾ.


ਸੰਗ੍ਯਾ- ਮੱਕੀ ਆਦਿਕ ਦਾ ਉਹ ਨਰਮ ਗੋਲਾ, ਜਿਸ ਪੁਰ ਦਾਣੇ ਲੱਗੇ ਹੋਏ ਹੁੰਦੇ ਹਨ। ੨. ਲਕੜੀ ਦੇ ਅੰਦਰ ਦਾ ਚਿਕਨਾ ਅਤੇ ਸਾਰ ਭਾਗ। ੩. ਘੋੜੇ ਦੀ ਦੁਮ ਦਾ ਦੰਡ, ਜਿਸ ਪੁਰ ਬਾਲ ਜੜੇ ਰਹਿੰਦੇ ਹਨ। ੪. ਗ਼ੁਲ. ਸ਼ੋਰ. ਜੈਸੇ ਹੱਲਾ ਗੁੱਲਾ। ੫. ਗੁਲਾਮ ਜਾਂ ਗੋਲਾ ਦਾ ਸੰਖੇਪ. ਜਿਵੇਂ- ਤਾਸ਼ ਵਿੱਚ ਪਾਨ ਦਾ ਗੁੱਲਾ। ੬. ਮੋਟੀ ਅਤੇ ਛੋਟੀ ਰੋਟੀ.


ਫ਼ਾ. [گُلنار] ਗੁਲਨਾਰ. ਸੰਗ੍ਯਾ- ਅਨਾਰ ਦਾ ਫੁੱਲ। ੨. ਵਿ- ਅਨਾਰ ਦੇ ਫੁੱਲ ਜੇਹਾ। ੩. ਸੁਰਖ਼ ਰੰਗ, ਜੋ ਗੁਲਾਬ ਦੇ ਫੁੱਲ ਜੇਹਾ ਹੈ.