ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਆਪ ਦਾ. ਆਪ ਦੀ. ਤੁਮ੍ਹਾਰਾ. ਤੁਮ੍ਹਾਰੀ. ਤੇਰੀ. ਤੇਰਾ. "ਗੋਬਿੰਦ ਦਾਸ ਤੁਹਾਰ. (ਰਾਮਾਵ) "ਨਾਮ ਤੁਹਾਰਉ ਲੀਨਉ." (ਸੋਰ ਮਃ ੯) "ਭਗਤ ਤੁਹਾਰਾ ਸੋਈ." (ਸੂਹੀ ਮਃ ੫) "ਕੋਟਿ ਦੋਖ ਰੋਗਾ ਪ੍ਰਭੁ ਦ੍ਰਿਸਟਿ ਤੁਹਾਰੀ ਹਾਤੇ." (ਦੇਵ ਮਃ ੫) "ਨਾਨਕ ਸਰਣਿ ਤੁਹਾਰੀਆ." (ਮਾਰੂ ਮਃ ੧)


ਸੰ. ਸੰਗ੍ਯਾ- ਤੁਸਾਰ. ਆਸਮਾਨ ਤੋਂ ਠੰਢ ਦੇ ਅਸਰ ਨਾਲ ਜਮਕੇ ਡਿਗਿਆ ਹੋਇਆ ਜਲ. ਬਰਫ਼. ਕੁਹਰਾ। ੨. ਚਾਂਦਨੀ. ਚੰਦ੍ਰਿਕਾ। ੩. ਸਰਦੀ. ਪਾਲਾ। ੪. ਵਿ- ਠੰਢਾ.


ਸੰਗ੍ਯਾ- ਹਿਮਾਂਸ਼ੁ. ਚੰਦ੍ਰਮਾ, ਜਿਸ ਦੀ ਕਿਰਨਾਂ ਠੰਢੀਆਂ ਹਨ.