ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਰਤ੍ਰ. ਪਰਲੋਕ. "ਹਲਤ ਪਲਤ ਦੁਇ ਲੇਹੁ ਸਵਾਰ." (ਸੁਖਮਨੀ) ੨. ਦੇਖੋ, ਪਲਿਤ.


ਖਤ੍ਰੀਆਂ ਦੀ ਇੱਕ ਜਾਤਿ. ਪਰਮਾਨੰਦ ਦਾ ਪੁਤ੍ਰ ਜੈਰਾਮ, ਬੀਬੀ ਨਾਨਕੀ ਜੀ ਦਾ ਪਤਿ ਇਸੇ ਗੋਤ ਦਾ ਸੀ। ੨. ਚਪਟਾ ਜਿਹਾ ਕਾਗਜ ਦਾ ਪੁਲੰਦਾ.


ਪਰਤ੍ਰ (ਪਰਲੋਕ) ਵਿੱਚ. "ਹਲਤਿ ਪਲਤਿ ਸੁਖੁ ਪਾਇਦੇ." (ਸ੍ਰੀ ਮਃ ੩)


ਸੰਗ੍ਯਾ- ਪਰਲੋਕ. "ਹਲਤੁ ਪਲਤੁ ਤਿਨੀ ਦੋਵੈ ਗਵਾਏ." (ਮਾਝ ਅਃ ਮਃ ੩) ਦੇਖੋ, ਪਲਤ ੧.


ਦੇਖੋ, ਪਲਿਤ. "ਚਬੈ ਤਤਾ ਲੋਹ ਸਾਰ ਵਿਚਿ ਸੰਘੈ ਪਲਤੇ." (ਗਉ ਵਾਰ ੧. ਮਃ ੪)


ਸੰਗ੍ਯਾ- ਹੱਥ ਪਲਟਣਾ ਦੀ ਕ੍ਰਿਯਾ. ਕਲਾਬਾਜ਼ੀ. ਗਤਕੇਬਾਜ਼ੀ. "ਪਲੱਥੇ ਖਿਲਾਰੀ। ਕਰੈਂ ਘਾਵ ਕਾਰੀ." (ਗੁਪ੍ਰਸੂ)


ਚੌਕੜੀ ਮਾਰਕੇ ਬੈਠਣ ਦੀ ਕ੍ਰਿਯਾ. ਗੋਡੇ ਸਮੇਟਕੇ ਚਿੱਤੜਾਂ ਭਾਰ ਬੈਠਣ ਦੀ ਮੁਦ੍ਰਾ.


ਕ੍ਰਿ- ਪਰਵਰਿਸ਼ ਪਾਉਣਾ। ੨. ਗਲਣਾ. ਸੜਨਾ। ੩. ਪਲਿਤ (ਪੁਰਾਣਾ) ਹੋਣਾ। ੪. ਸੰਗ੍ਯਾ- ਝੂਲਾ. ਡੋਰੀ ਨਾਲ ਲਟਕਾਇਆ ਪਲੰਘ. ਪਾਲਣਾ. "ਪਲਨਾ ਪਰ ਪੌਢਾਵਈ." (ਨਾਪ੍ਰ)