ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ہوشنگ] ਈਰਾਨ ਦਾ ਇੱਕ ਪ੍ਰਸਿੱਧ ਬਾਦਸ਼ਾਹ.


ਮੱਧ ਭਾਰਤ (ਸੀ. ਪੀ. ) ਵਿਚ ਨਰ੍‍ਮਦਾ (ਨਰਬਦਾ) ਨਦੀ ਦੇ ਕਿਨਾਰੇ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਬੰਬਈ ਤੋਂ ੪੭੬ ਮੀਲ ਹੈ.


ਹੋਵੇ. ਭਵਤੁ। ੨. ਦੇਖੋ, ਹੋਹਾ.


ਭਵਿਤ. ਹੁੰਦਾ ਹੈ. "ਮਨੂਰਹੁ ਕੰਚਨ ਹੋਹਾ." (ਵਾਰ ਰਾਮ ੨. ਮਃ ੫) ੨. ਸੰਗ੍ਯਾ- ਧੱਕਾ. "ਬਹੁੜਿ ਨ ਮਾਇਆ ਹੋਹਿਆ." (ਸ੍ਰੀ ਛੰਤ ਮਃ ੫) ੩. ਹਲੋਰਾ. ਹੂਟਾ। ੪. ਲਹਿਰ. ਤਰੰਗ. "ਜੈਸੇ ਮਹਾਸਾਗਰ ਹੋਹੇ." (ਸਾਰ ਮਃ ੫. ਪੜਤਾਲ) ੫. ਇੱਕ ਛੰਦ. ਇਸ ਦਾ ਨਾਉਂ "ਸੁਧੀ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ ਗ. , .#ਉਦਾਹਰਣ-#ਟੁਟੇ ਪਰੇ। ਨਵੇਂ ਮੁਰੇ। ਅਸੰ ਧਰੇ। ਰਿਸੰ ਭਰੇ।। (ਰਾਮਾਵ)


ਹੁੰਦਾ ਹੈ। ੨. ਹੋਵੇ.


ਦੇਖੋ, ਹੋਹ. ਹੋ. ਹੋਜਾ. "ਹੋਹੁ ਸਭਨਾ ਕੀ ਰੇਣੁਕਾ." (ਵਾਰ ਮਾਰੂ ੨. ਮਃ ੫)


ਸੰਗ੍ਯਾ- ਹਕਾਰਨ (ਸੱਦਣ) ਲਈ ਧੁਨਿ. ਪੁਕਾਰ। ੨. ਢੰਡੋਰਾ.