ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤੁਹਿਨ (ਬਰਫ਼) ਦਾ ਪਹਾੜ. ਹਿਮਾਲਯ.


ਸਰਵ- ਕੇਵਲ ਤੂੰ. "ਤੁਹੀ ਤੁਹੀ ਤੁਹੀ." (ਅਕਾਲ)


ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ.


ਦੇਖੋ, ਤੁਗਦਾਰੀ.