ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਯੁਗ ਦੇ ਆਦਿ. ਯੁਗ ਮਰਯਾਦਾ ਤੋਂ ਪਹਿਲਾਂ. "ਜੁਗਾਦਿ ਸਚੁ." (ਜਪੁ) ੨. ਯੁਗਮ. ਦੂਜਾ. "ਜੁਗਾਦਿ ਗੁਰਏ ਨਮਹ." (ਸੁਖਮਨੀ) ਗੁਰੂ ਅੰਗਦਦੇਵ ਨੂੰ ਨਮਸਕਾਰ ਹੈ.


ਦੇਖੋ, ਜੁਗਾਵਨ.


ਕ੍ਰਿ- ਜੁੜਨਾ. ਮਿਲਨਾ। ੨. ਯੋਗ੍ਯ ਹੋਣਾ. "ਜੋਗ ਨ ਜੁਗਾਵਈ." (ਭਾਗੁ ੨) ਯੋਗ੍ਯ ਮਲੂਮ ਨਹੀਂ ਹੁੰਦਾ.


ਯੁਗਾਂ ਦੀ ਪੰਕਤਿ, ਜੁਗਾਂ ਦਾ ਸਿਲਸਿਲਾ। ੨. ਕਿਸੇ ਪ੍ਰੇਮੀ ਸਿੱਖ ਦੀ ਜਨਮਸਾਖੀ ਵਿੱਚ ਲਿਖੀ ਰਚਨਾ, ਜੋ ਗੁਰੂ ਨਾਨਕਦੇਵ ਵੱਲੋਂ ਦੱਸੀ ਗਈ ਹੈ. ਇਸ ਵਿੱਚ ਅਨੰਤ ਯੁਗਾਂ ਅੰਦਰ ਗੁਰੂ ਨਾਨਕਦੇਵ ਦਾ "ਵਾਹਗਰੂ" ਨਾਮਅਭ੍ਯਾਸ ਵਰਣਨ ਕੀਤਾ ਹੈ. ਇਹ ਜੁਗਾਵਲੀ ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਵਿੱਚ ਪੁਰਾਣੀ ਲਿਖਤ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ, ਜੋ ਪੰਨੇ ੧੩੪੧ ਤੋਂ ਆਰੰਭ ਹੁੰਦੀ ਹੈ.


ਯੁਗ ਵਿੱਚ "ਚਹੁ ਜੁਗਿ ਨਿਰਮਲੁ." (ਮਾਰੂ ਸੋਲਹੇ ਮਃ ੪) ੨. ਜੁਗਤ ਵਿੱਚ. ਦੇਖੋ, ਜੁਗ.


ਯੁਗ ਯੁਗ ਮੇਂ. ਹਰੇਕ ਯੁਗ ਵਿੱਚ "ਜੁਗਿ ਜੁਗਿ ਸਾਚਾ ਏਕੋ ਦਾਤਾ." (ਮਾਰੂ ਸੋਲਹੇ ਮਃ ੩)


ਯੋਗੀ। ੨. ਜੁੜਿਆ ਹੋਇਆ.