ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੋਵੇਗਾ. ਹੋਵੇਗੀ.


ਹੋਗਿਆ. ਭਇਆ। ੨. ਹੋਵੇਗਾ. "ਤੂ ਆਪੇ ਕਰਹਿ ਸੁ ਹੋਗੀਆ." (ਵਾਰ ਕਾਨ ਮਃ ੪)


ਦੇਖੋ, ਹੋਗ. "ਹੋਗੁ ਤਿਸੈ ਕਾ ਭਾਣਾ." (ਗਉ ਮਃ ੧) "ਦੂਸਰ ਹੋਆ ਨ ਹੋਗੁ." (ਬਾਵਨ)


ਵਿ- ਤੁੱਛ. ਅਦਨਾ. ਘਟੀਆ. "ਹੋਛਉ ਕਾਜ ਅਲਪ ਸੁਖ ਬੰਧਨ." (ਸਵੈਯੇ ਸ੍ਰੀ ਮੁਖਵਾਕ ਮਃ ੫)


ਸੰਗ੍ਯਾ- ਤੁੱਛਤਾ. ਕਮੀਨਾਪਨ. "ਬੈਠ੍ਯੋ ਨਿਕਟ ਹੋਛਤਾ ਹੇਰੀ." (ਗੁਪ੍ਰਸੂ)