ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰੇਣੁਕਾ ਦਾ ਪੁਤ੍ਰ ਪਰਸ਼ੁਰਾਮ ਅਤੇ ਉਸ ਦੇ ਭਾਈ ਰੁਮਨ੍ਵਾਨ੍‌ ਆਦਿ.


ਸੰਗ੍ਯਾ- ਰੇਤਾ. ਸਿਕਤਾ. ਬਾਲੂ। ੨. ਲੋਹਾ ਆਦਿ ਧਾਤੁ ਰੇਤਣ ਦਾ ਸੰਦ। ੩. ਸੰ. रेतस्. ਵੀਰਯ. "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਜਲ। ੫. ਪਾਰਾ.


ਡੌਰੂ ਦੀ ਸ਼ਕਲ ਦਾ ਕੰਚ (ਕੱਚ) ਦਾ ਬਣਿਆ ਸਮੇਂ ਦੇ ਮਾਪਣ ਦਾ ਯੰਤ੍ਰ. ਇਸ ਦੇ ਵਿਚਕਾਰ ਛੋਟਾ ਛੇਕ ਹੁੰਦਾ ਹੈ, ਜਿਸ ਵਿਚਦੀਂ ਉੱਪਰਲੇ ਪਾਸਿਓਂ ਰੇਤ ਡਿਗਦਾ ਰਹਿਂਦਾ ਹੈ. ਜਦ ਸਾਰਾ ਰੇਤਾ ਝਰ ਜਾਂਦਾ ਹੈ, ਤਦ ਘੰਟਾ ਪੂਰਾ ਹੋਇਆ ਜਾਣੀਦਾ ਹੈ. ਫੇਰ ਹੇਠਲਾ ਪਾਸਾ ਉਲਟਾਕੇ ਉੱਪਰ ਕਰ ਦੇਈਦਾ ਹੈ (An hour glass)


ਕ੍ਰਿ- ਦੰਦੇਦਾਰ ਰੇਤ ਔਜ਼ਾਰ ਨਾਲ ਕਿਸੇ ਧਾਤੁ ਨੂੰ ਖੁਰਚਣਾ.


ਵਿ- ਰੇਤੇ ਵਾਲਾ. ਰੇਤੀਲਾ.