ਕ੍ਰਿ. ਵਿ- ਜਿਦੋ ਜਿਦੀ। ੨. ਸ਼ਰਤੋ ਸ਼ਰਤੀ.
ਵਿ- ਹਠੀਆ. ਜਿੱਦੀ. "ਇਹ ਮੂਰਖ ਹੋਡੀ." (ਪ੍ਰਭਾ ਅਃ ਮਃ ੧) ੨. ਸ਼ਰਤ ਬੰਨ੍ਹਣ ਵਾਲਾ। ੩. ਇੱਕ ਗੱਖਰ ਜਾਤਿ ਦਾ ਰਾਜਾ, ਜਿਸ ਦਾ ਪ੍ਰਸਿੱਧ ਨਾਉਂ "ਹੂਡੀ" ਹੈ. ਦੇਖੋ, ਰਸਾਲੂ. "ਹੋਡੀ ਤਾਂਕੋ ਰੂਪ ਨਿਹਾਰ੍ਯੋ." (ਚਰਿਤ੍ਰ ੯੭)
ਸੰਗ੍ਯਾ- ਭਵਿਤਵ੍ਯਤਾ. ਹੋਣ ਵਾਲੀ ਬਾਤ. ਭਾਵੀ. ਦੇਖੋ, ਹੋਨਹਾਰ.
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)
ਹੋਣ ਦਾ ਭਾਵ. "ਜਲ ਤੇ ਸੀਤਲ ਹੋਣੀ." (ਦੇਵ ਮਃ ੫) ੨. ਹੋਣਹਾਰ. ਭਵਿਤਵ੍ਯਤਾ. ਭਾਵੀ. "ਹੋਣੀ ਜਾਨ ਸਭਿਨ ਕੇ ਮਾਥ." (ਗੁਵਿ ੬)
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)
ਹੁੰਦਾ. ਹੋਵਤਾ. "ਸਤਿ ਹੋਤਾ ਅਸਤਿ ਕਰਿ ਮਾਨਿਆ." (ਮਾਰੂ ਮਃ ੫) ੨. ਸੰ. ਹੋਤ੍ਰਿ. ਹਵਨ ਕਰਨ ਵਾਲਾ.
ਹੁੰਦਾ ਆਇਆ. ਹੋਤਾ ਆਇਆ। ੨. ਹਵਨ ਕਰਨ ਵਾਲਾ. ਹੋਤ੍ਰਿ। ੩. ਸੰਗ੍ਯਾ- ਹੁਤਾਸ਼ਨ. ਅਗਨਿ, ਜਿਸ ਵਿੱਚ ਹਵਨ ਕੀਤਾ ਜਾਂਦਾ ਹੈ.
ਹੁੰਦੀ। ੨. ਹੋਤ੍ਰਿ. ਹਵਨ ਕਰਨ ਵਾਲਾ. "ਮਾਲਾ ਤਿਲਕ ਸੋਚ ਪਾਕ ਹੋਤੀ." (ਗਉ ਅਃ ਮਃ ੫) ੩. ਪੇਸ਼ਾਵਰ ਦੇ ਜਿਲੇ ਮਰਦਾਨ ਪਾਸ ਇੱਕ ਨਗਰ. ਦੋਹਾਂ ਦਾ ਮਿਲਵਾਂ ਨਾਉਂ ਹੋਤੀ ਮਰਦਾਨ ਹੈ.