ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੋਟੀ ਅਤੇ ਚੋਟੀ ਰੋਟੀ। ੨. ਡੰਡੇ ਨਾਲ ਖੇਡਣ ਦੀ ਇੱਕ ਬੀਟੀ, ਜੋ ਜੌਂ ਦੇ ਆਕਾਰ ਦੀ ਪੰਜ ਛੀ ਇੰਚ ਲੰਮੀ ਅਤੇ ਮੱਧਭਾਗ ਤੋਂ ਇੰਚ ਡੇਢ ਇੰਚ ਮੋਟੀ ਹੁੰਦੀ ਹੈ. ਇਸ ਦੀ ਖੇਡ ਦਾ ਨਾਉਂ ਗੁੱਲੀਡੰਡਾ ਹੈ। ੩. ਛਿੱਲ ਉਤਾਰਕੇ ਅੰਦਰੋਂ ਸਾਫ ਕੱਢੀ ਹੋਈ ਲਸਨ ਆਦਿ ਦੀ ਗਠੀ। ੪. ਲੱਕੜ ਨੂੰ ਛਿੱਲਕੇ ਅੰਦਰ ਦੀ ਸਾਰਰੂਪ ਕੱਢੀ ਹੋਈ ਗੋਲ ਅਕਾਰ ਦੀ ਪੋਰੀ.


ਦੇਖੋ, ਗੁੱਲੀ ੨.


ਫ਼ਾ. [گُلوُ] ਸੰਗ੍ਯਾ- ਗਲ. ਕੰਠ. ਗਰਦਨ. ਗ੍ਰੀਵਾ.


ਸੰਗ੍ਯਾ- ਗਲ ਬੰਨ੍ਹਣ ਦਾ ਰੁਮਾਲ ਆਦਿਕ ਵਸਤ੍ਰ.


ਸੰਗ੍ਯਾ- ਗਵਾਲੀਅਰ ਦੇ ਥਾਂ ਇਹ ਸ਼ਬਦ ਆਇਆ ਹੈ. "ਸ਼ਾਹ ਗੁਰੂ ਕੋ ਪਠੈ ਗੁਲੇਰ." (ਗੁਪ੍ਰਸੂ) ੨. ਕਟੋਚ ਰਾਜਪੂਤਾਂ ਦੀ ਇੱਕ ਸ਼ਾਖ਼। ੩. ਕਾਂਗੜੇ ਜਿਲੇ ਦੀ ਡੇਰਾ ਤਸੀਲ ਵਿੱਚ ਇੱਕ ਪਹਾੜੀ ਰਿਆਸਤ, ਜੋ ਰਾਜਾ ਹਰੀਚੰਦ ਕਟੋਚੀਏ ਨੇ ਕ਼ਾਇਮ ਕੀਤੀ. ਇਸ ਦਾ ਇਤਿਹਾਸ ਇਉਂ ਹੈ-#ਇੱਕ ਵਾਰ ਹਰੀਚੰਦ ਸ਼ਿਕਾਰ ਖੇਡਦਾ ਖੂਹ ਵਿੱਚ ਡਿਗ ਪਿਆ, ਜਦ ਚਿਰ ਤੀਕ ਰਿਆਸਤ ਨੂੰ ਨਾ ਮੁੜਿਆ ਤਾਂ ਸਭ ਨੇ ਉਸ ਨੂੰ ਮੋਇਆ ਜਾਣਕੇ ਉਸ ਦੇ ਪੁੱਤ ਨੂੰ ਰਾਜਗੱਦੀ ਪੁਰ ਬੈਠਾ ਦਿੱਤਾ. ਜਦ ਹਰੀਚੰਦ ਕਿਸੇ ਤਰਾਂ ਖੂਹੋਂ ਨਿਕਲਕੇ ਰਿਆਸਤ ਵਿੱਚ ਆਇਆ, ਤਦ ਪੁਤ੍ਰ ਨੂੰ ਰਾਜਾ ਦੇਖਕੇ ਉਹ ਵਾਪਿਸ ਚਲਾ ਗਿਆ ਅਤੇ ਗੁਲੇਰ ਨਗਰ ਵਸਾਕੇ ਜੁਦਾ ਰਾਜ ਕਰਨ ਲੱਗਾ.


ਵਿ- ਗੁਲੇਰ ਦਾ ਵਸਨੀਕ. ਦੇਖੋ, ਗੁਲੇਰ ੩.