ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਲੜਾ. ਤਰਾਜ਼ੂ ਦਾ ਪਟਲ। ੨. ਪੱਲਾ. ਦਾਮਨ. ਦੇਖੋ, ਅੰ pall. ਓਟ ਗਹੀ ਸੰਤ ਪਲਾ" (ਧਨਾ ਮਃ ੫)


ਸੰਗ੍ਯਾ- ਲੜ. ਦਾਮਨ। ੨. ਕਿਵਾੜ ਦਾ ਤਖ਼ਤਾ.


ਸੰ. ਪ੍ਰਲਾਪ, ਸੰਗ੍ਯਾ- ਵਿਲਾਪ. ਰੋਣਾ। ੨. ਬਕਬਾਦ.


ਪਲਾਮਉ. ਛੋਟੇ ਨਾਗਪੁਰ ਦੇ ਇਲਾਕੇ ਅੰਦਰ ਇੱਕ ਜਿਲਾ, ਜੋ ਪਹਾੜੀਆਂ ਨਾਲ ਘਿਰਿਆ ਹੋਇਆ. ਪਨਾਹ ਦੀ ਥਾਂ ਮੰਨਿਆ ਗਿਆ ਸੀ. "ਏਕ ਪਲਾਊ ਦੇਸ ਸੁਨੀਜੈ." (ਚਰਿਤ੍ਰ ੧੩੨) "ਪਾਰਾ ਸੀ ਪਲਾਊਗਢ." (ਅਕਾਲ)


ਸੰ. ਪਲਾਯਨ. ਸੰਗ੍ਯਾ- ਭੱਜਣ ਦੀ ਕ੍ਰਿਯਾ. ਦੌੜਨਾ. ਨੱਠਣਾ. "ਸਗਲੇ ਦੂਖ ਪਲਾਇਣ." (ਟੋਡੀ ਮਃ ੫)