ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸਿਕਤਾ. ਰੇਤ. ਬਾਲੂ.


ਸੰਗ੍ਯਾ- ਰੇਤੇ ਦੀ ਥਾਂ. ਰੇਤਲੀ ਥਾਂ। ੨. ਨਦੀ ਦਾ ਰੇਤਲਾ ਕਿਨਾਰਾ. ਬਰੇਤੀ. "ਰੇਤੀ ਮਾਂਝ ਚਰਿਤ੍ਰ ਦਿਖਾਵੋ." (ਚਰਿਤ੍ਰ ੨੯੭) ੩. ਰੇਤਣ ਦਾ ਛੋਟਾ ਸੰਦ. ਛੋਟਾ ਰੇਤ.


ਸੰਗ੍ਯਾ- ਹ੍ਹ੍ਹਿਦਯ. ਰਿਦਾ। ੨. ਸੰ. हृद. ਹ੍ਰਦ. ਤਾਲ. ਸਰੋਵਰ. "ਅਠਸਠਿ ਮਜਨੁ ਹਰਿ ਰਸੁ ਰੇਦੁ." (ਆਸਾ ਮਃ ੧) ਹਰਿਨਾਮ ਰਸ (ਜਲ) ਪਰਿਪੂਰਿਤ ਹ੍ਰਦ (ਤਾਲ) ਵਿੱਚ ਮੱਜਨ, ਅਠਸਠ ਤੀਰਥਾਂ ਦਾ ਸਨਾਨ ਹੈ.


ਰੇਣੁ. ਰਜ. ਦੇਖੋ, ਰੇਣ. "ਰਾਰਾ ਹੇਨ ਹੋਤ ਸਭ ਜਾਂਕੀ." (ਬਾਵਨ)


ਦੇਖੋ, ਰੇਣਕਾ ਅਤੇ ਰੇਣੁਕਾ.